ਇੱਕ ਅਪ੍ਰੈਲ \ ਇੰਦਰਜੀਤ ਕਮਲ - Inderjeet Kamal

Latest

Saturday, 2 May 2015

ਇੱਕ ਅਪ੍ਰੈਲ \ ਇੰਦਰਜੀਤ ਕਮਲ

ਇੱਕ ਵਾਰ ਸਾਡੇ ਬਜਾਰ ਦੇ ਇੱਕ ਫੋਟੋਗ੍ਰਾਫਰ ( mayur studio ) ਨੇ 1 ਅਪ੍ਰੈਲ ਵਾਲੇ ਦਿਨ ਇੱਕ ਛੋਟਾ ਜਿਹਾ ਮਜ਼ਾਕ ਕਰਕੇ ਮੈਨੂੰ ਪਹਿਲਾਂ ਨਾਲੋ ਵੀ ਬੇਵਕੂਫ਼ ਬਣਾ ਦਿਤਾ , ਪਰ ਮੈਂ ਢੀਠ ਬਣਕੇ ਸਭ ਬਰਦਾਸ਼ਤ ਕਰ ਗਿਆ | ਅਗਲੇ ਸਾਲ ਮੈਂ 1 ਅਪ੍ਰੈਲ ਨੂੰ ਸਵੇਰੇ ਸਵੇਰ ਇੱਕ ਦੋਸਤ ਨਾਲ ਕਾਰ ਵਿੱਚ ਉਸ ਫੋਟੋਗ੍ਰਾਫਰ ਕੋਲ ਪਹੁੰਚਿਆ ਤੇ ਉਹਨੂੰ ਕਿਹਾ ਕਿ ਇੱਕ ਬੱਚੇ ਦੇ ਜਨਮਦਿਨ ਤੇ 40-50 ਫੋਟੋਆਂ ਖਿੱਚਣੀਆਂ ਹਨ | ਅਸੀਂ ਪੂਰੀ ਤਰ੍ਹਾਂ ਭਾਅ ਮੁੱਲ ਵੀ ਕੀਤਾ ਤੇ ਫੋਟੋਗ੍ਰਾਫਰ ਨੂੰ ਕੈਮਰੇ ਸਮੇਤ ਕਾਰ ਵਿੱਚ ਬੈਠਾਕੇ ਲੈ ਗਏ | ਸ਼ਹਿਰ ਦੇ ਸਭ ਤੋਂ ਅਮੀਰਾਂ ਦੇ ਰਹਿਣ ਵਾਲੇ ਉਸ ਇਲਾਕੇ ਦੇ ਬਿਲਕੁਲ ਅਖੀਰ ਵਿੱਚ ਪਹੁੰਚ ਗਏ ਜਿੱਥੇ ਹਰ ਘਰ ਵਿੱਚ ਕਈ ਕਈ ਕਾਰਾਂ ਹੋਣ ਕਰਕੇ ਕੋਈ ਰਿਕਸ਼ਾ ਵੀ ਨਜਰ ਨਹੀਂ ਸੀ ਆਉਂਦਾ |ਮੈਂ ਬੜੇ ਅਦਬ ਨਾਲ ਕਾਰ ਦਾ ਦਰਵਾਜ਼ਾ ਖੋਲ੍ਹਿਆ ਤੇ ਇੱਕ ਵਧੀਆ ਜਿਹੀ ਕੋਠੀ ਵੱਲ ਇਸ਼ਾਰਾ ਕਰਕੇ ਕਿਹਾ ," ਵਿੱਕੀ ਵੀਰ , ਉਹ ਸਾਹਮਣੇ ਹੈ ਸ਼ਰਮਾ ਜੀ ਦੀ ਕੋਠੀ , ਤੁਸੀਂ ਜਾਕੇ ਤਿਆਰੀ ਕਰੋ ਅਸੀਂ ਕੁਝ ਸਮਾਨ ਲੈਕੇ ਆਏ |" ਉਦੋਂ ਮੋਬਾਇਲ ਦੀ ਵੀ ਕੋਈ ਸਹੂਲਤ ਨਹੀਂ ਸੀ | ਸ਼ਾਮ ਨੂੰ ਜਦੋਂ ਮੈਂ ਫੋਟੋਗ੍ਰਾਫਰ ਦੀ ਦੁਕਾਨ ਤੇ ਜਾਕੇ ਹਾਲਚਾਲ ਪੁੱਛਿਆ ਤਾਂ ਉਹਨੇ ਦੱਸਿਆ ਕਿ ਪਹਿਲਾਂ ਤਾਂ ਉਹ 30 -40 ਮਿੰਟ ਲੋਕਾਂ ਦੇ ਘਰਾਂ ਦੀਆਂ ਘੰਟੀਆਂ ਵਜਾਕੇ ਸ਼ਰਮਾ ਜੀ ਦੀ ਕੋਠੀ ਤੇ ਬੱਚੇ ਦੇ ਜਨਮਦਿਨ ਬਾਰੇ ਪੁੱਛਦਾ ਰਿਹਾ | ਫਿਰ ਉਹਨੂੰ ਇੱਕ ਅਪ੍ਰੈਲ ਦੀ ਯਾਦ ਆ ਗਈ ਤੇ ਉਹ ਪੰਜ ਛੇ ਕਿਲੋਮੀਟਰ ਪੈਦਲ ਚੱਲਕੇ ਸੜਕ ਤੇ ਪਹੁੰਚਿਆ ਤੇ ਆਟੋ ਵਿੱਚ ਬੈਠਕੇ ਦੁਕਾਨ ਤੇ ਆਇਆ | ਹੁਣ ਮੈਂ ਜਦੋਂ ਵੀ ਕਦੇ ਉਹਦੀ ਦੁਕਾਨ ਤੇ ਕਿਸੇ ਕੰਮ ਜਾਵਾਂ ਤਾਂ ਉਹ ਪਹਿਲਾਂ ਸੋਚਦਾ ਹੈ ਕਿ ਅੱਜ ਇੱਕ ਅਪ੍ਰੈਲ ਤਾਂ ਨਹੀਂ | ‪#‎KamalDiKalam‬

No comments:

Post a Comment