ਆਪਣਾ ਕਾਰੋਬਾਰ \ ਇੰਦਰਜੀਤ ਕਮਲ - Inderjeet Kamal

Latest

Saturday, 24 January 2015

ਆਪਣਾ ਕਾਰੋਬਾਰ \ ਇੰਦਰਜੀਤ ਕਮਲ

                                  ਮੀਆਂ ਬੀਵੀ ਦਵਾਈ ਲੈਣ ਆਏ | ਦਵਾਈ ਬੰਦੇ ਨੇ ਲੈਣੀ ਸੀ ,ਮੈਂ ਜਾਂਚ ਪੜਤਾਲ ਤੋਂ ਬਾਦ ਇਸ ਨਤੀਜੇ ਤੇ ਪੰਹੁਚਿਆ ਕਿ ਬੰਦੇ ਨੂੰ ਥਕਾਵਟ ਦੀ ਵਜ੍ਹਾ ਨਾਲ ਤਕਲੀਫ਼ ਸੀ | ਮੈਂ ਦੱਸਿਆ ਤਾਂ ਉਹ ਬੰਦਾ ਕਹਿੰਦਾ," ਹਾਂਜੀ , ਰਾਤੀਂ ਢੰਗ ਨਾਲ ਸੌਂ ਨਹੀਂ ਸਕਿਆ ਇਹੋ ਕਾਰਨ ਹੋ ਸਕਦਾ ਹੈ | ਉਹਦੇ ਸਰੀਰ ਤੇ ਸੱਟਾਂ ਦੇ ਕੀ ਤਰ੍ਹਾਂ ਦੇ ਨਿਸ਼ਾਨ ਵੇਖ ਕੇ ਮੈਂ ਸਮਝ ਗਿਆ ਕਿ ਬੰਦਾ ਕੋਈ ਮਿਹਨਤ ਦਾ ਕੰਮ ਕਰਦਾ ਹੋਵੇਗਾ | ਅਚਾਨਕ ਮੇਰੇ ਮੂੰਹ ਚੋਣ ਸਵਾਲ ਨਿਕਲ ਗਿਆ , " ਕੀ ਕੰਮ ਕਰਦੇ ਹੋ ?"
ਬੰਦੇ ਦੇ ਬੋਲਣ ਤੋਂ ਪਹਿਲਾਂ ਹੀ ਜਨਾਨੀ ਕਹਿੰਦੀ ," ਇਹਨਾਂ ਦਾ ਆਪਣਾ ਕਾਰੋਬਾਰ ਹੈ |"
 ਮੈਂ ਅੱਗੇ ਹੋਰ ਕੁਝ ਪੁੱਛਣ ਦੀ ਥਾਂ ਦਵਾਈ ਦੇਕੇ ਉਹਨਾਂ ਨੂੰ ਭੇਜ ਦਿਤਾ |
ਤਿੰਨ ਦਿਨ ਬਾਦ ਉਸ ਬੰਦੇ ਦੀ ਅਖਬਾਰ ਵਿੱਚ ਫੋਟੋ ਵੇਖੀ , ਲਿਖਿਆ ਸੀ ,'  ਇੱਕ ਮਕਾਨ ਚ ਚੋਰੀ ਕਰਨ ਦੇ ਦੋਸ਼ ਵਿੱਚ  ਗਿਰਫਤਾਰ , ਚੋਰੀਆਂ ਦੇ ਚਾਰ ਕੇਸ ਪਹਿਲਾਂ ਵੀ ਚੱਲ ਰਹੇ ਹਨ |'
 ਮੈਨੂੰ ਉਹਦੀ ਥਕਾਵਟ , ਬਿਮਾਰੀ ਤੇ ਆਪਣੇ ਕਾਰੋਬਾਰ ਬਾਰੇ ਸਮਝਦਿਆਂ ਦੇਰ ਨਾ ਲੱਗੀ !

No comments:

Post a Comment