ਲਾਲਚ ਹਰ ਜੀਵ ਅੰਦਰ ਹੁੰਦਾ ਹੈ , ਪਰ
ਇਨਸਾਨ ਇਹਦਾ ਸਹੀ ਇਸਤੇਮਾਲ ਕਰਕੇ ਆਪਣੇ ਫਾਇਦੇ ਵਾਸਤੇ ਵਰਤਕੇ ਆਪਣਾ ਕੰਮ ਚਲਾਉਂਦਾ ਹੈ |ਬਚਪਣ ਦੀ ਇੱਕ ਗੱਲ ਯਾਦ ਆ ਗਈ ਸਾਡੇ ਕੋਲ ਸ਼ਹਿਰੋਂ ਦੁਕਾਨ ਦਾ ਸਮਾਨ ਲਿਆਉਣ ਵਾਸਤੇ ਇੱਕ ਰੇਹੜਾ
ਹੁੰਦਾ ਸੀ , ਜਿਸ ਦਾ ਇੱਕ ਚੱਕਰ ਅਕਸਰ ਹੀ ਸ਼ਹਿਰ ਦਾ ਲਗਦਾ ਸੀ |ਇੱਕ ਵਾਰ ਅਸੀਂ ਰੇਹੜੇ ਵਾਸਤੇ
ਇੱਕ ਬਿਲਕੁਲ ਅਨਜੋੜ (ਅਲਕ ) ਖੱਚਰ ਖਰੀਦ ਕੇ ਲਿਆਏ ,ਪਰ ਉਹ ਰੇਹੜੇ ਨੂੰ ਖਿੱਚਦੀ
ਘੱਟ ਤੇ ਦੁਲੱਤੇ ਜਿਆਦਾ ਮਾਰਦੀ ਸੀ , ਅਸੀਂ
ਕਈ ਤਰ੍ਹਾਂ ਦੇ ਤਰੀਕੇ ਅਪਨਾਏ , ਪਰ ਜਿਆਦਾ ਕਾਮਯਾਬ ਨਾ ਹੋਏ | ਇੱਕ
ਬਜੁਰਗ ਨੇ ਸਾਨੂੰ ਸਲਾਹ ਦਿੱਤੀ ਕਿ ਇਹਨੂੰ ਲੈਕੇ ਜਾਣ ਤੋਂ ਪਹਿਲਾਂ ਕੁਝ ਨਾ ਖਵਾਓ, ਪਰ
ਸ਼ਹਿਰ ਪੰਹੁਚਦਿਆਂ ਹੀ ਦਾਣਾ ਪਾ ਦਿਓ | ਅਸੀਂ ਇਵੇਂ ਹੀ ਕੀਤਾ , ਪਹਿਲੇ ਦਿਨ ਉਹਨੇ ਪੂਰਾ ਤੰਗ
ਕੀਤਾ |ਸ਼ਹਿਰ ਨੇੜੇ ਹੀ ਸੀ ਅਸੀਂ ਜਾਂਦਿਆਂ ਹੀ ਛੋਲਿਆਂ ਦੀ ਦਾਲ ਵਾਲਾ ਤੋੜਾ ਖੋਲ੍ਹ ਕੇ ਉਹਦੇ ਅੱਗੇ
ਰੱਖ ਦਿੱਤਾ | ਉਹਨੇ ਉਹ ਦਾਲ ਮਜ਼ੇ ਨਾਲ ਖਾਧੀ
|ਵਾਪਿਸ ਪਿੰਡ ਆ ਕੇ ਅਸੀਂ ਫਿਰ ਉਹਦੇ ਅੱਗੇ ਦਾਲ ਵਾਲਾ ਤੋੜਾ ਖੋਲ੍ਹ ਦਿੱਤਾ | ਦੋ ਦਿਨ
ਵਿੱਚ ਹੀ ਉਹ ਦਾਣੇ ਦੇ ਲਾਲਚ ਵਿੱਚ ਛਾਲਾਂ ਮਾਰਦੀ
ਪੰਹੁਚਣ ਲੱਗੀ
Sunday, 25 January 2015
New
ਲਾਲਚ \ ਇੰਦਰਜੀਤ ਕਮਲ
About Inderjeet Kamal
A homeopath by profession. A writer by passion.
ਘੱਟ ਬੋਲੋ ਸੁਖੀ ਰਹੋ
Labels:
Motivational Story,
ਕਪਿਲ ਸ਼ਰਮਾ,
ਘੱਟ ਬੋਲੋ ਸੁਖੀ ਰਹੋ
Subscribe to:
Post Comments (Atom)
No comments:
Post a Comment