ਧੁੱਪੇ ਨਾ ਘੁੰਮਿਆ ਕਰ ਨੀ \ ਇੰਦਰਜੀਤ ਕਮਲ - Inderjeet Kamal

Latest

Sunday, 25 January 2015

ਧੁੱਪੇ ਨਾ ਘੁੰਮਿਆ ਕਰ ਨੀ \ ਇੰਦਰਜੀਤ ਕਮਲ



ਸਾਨੂੰ ਇਸ ਗੱਲ ਦਾ ਡਰ ਨੀ, ਰੰਗੋ ਬਦਰੰਗੀ ਹੋਜੇਂਗੀ
ਧੁੱਪੇ ਨਾ ਘੁੰਮਿਆ ਕਰ ਨੀ, ਰੰਗੋ ਬਦਰੰਗੀ ਹੋਜੇਂਗੀ 

ਇੱਕ ਪਤਲੀ ਪਤੰਗ , ਦੂਜਾ ਤੇਰਾ ਰੂਪ ਰੰਗ
ਪਾਇਆ ਸੂਟ ਲਾਲ ਤੰਗ , ਉੱਤੋਂ ਤੇਰਾ ਚਾਲ ਢੰਗ 
ਪੱਬ ਬੋਚ ਬੋਚ ਕੇ ਧਰ ਨੀ, ਰੰਗੋ ਬਦਰੰਗੀ ਹੋਜੇਂਗੀ 
ਸਾਨੂੰ ਇਸ .........................................

ਤੇਰੇ ਲੰਮੇ ਲੰਮੇ ਵਾਲ, ਗੱਲ੍ਹਾਂ ਗੋਰੀਆਂ ਤੇ ਲਾਲ 
ਝੱਲੇ ਕਰ ਦਿੰਦਾ ਮੁੰਡੇ, ਤੇਰੇ ਰੂਪ ਦਾ ਕਮਾਲ 
ਹੁਸਨਾਂ ਨੂੰ ਸਾਂਭ ਕੇ ਧਰ ਨੀ, ਰੰਗੋ ਬਦਰੰਗੀ ਹੋਜੇਂਗੀ 
ਸਾਨੂੰ ਇਸ ..........................................

ਤੇਰੇ ਮੁਖੜੇ ਦਾ ਤਿਲ , ਵੇਖ ਮੈਂ ਤਾਂ ਗਿਆ ਹਿਲ
ਦੁਨੀਆਂ ਤੋਂ ਹੋਕੇ ਉਹਲੇ , ਕਦੇ ਕੱਲੀ ਮੈਨੂੰ ਮਿਲ 
ਮੇਰੇ ਦਿਲ ਦਾ ਇਲਾਜ ਕੁਝ ਕਰ ਨੀ ਰੰਗੋ ਬਦਰੰਗੀ ਹੋਜੇਂਗੀ 
ਸਾਨੂੰ ਇਸ .................................................. 

ਤੈਨੂੰ ਵੇਖ ਲਿਖੇ ਗੀਤ , ਕਹੇ ਬਣਾ ਮਨਮੀਤ
ਤੇਰੀ ਚਾਹੁੰਦਾ ਏ ਪ੍ਰੀਤ, ਪੱਟੀ ਵਾਲਾ ਇੰਦਰਜੀਤ 
ਤੇਰੇ ਬਿਨ੍ਹਾ ਹੁਣ ਸਕਦਾ ਨਾ ਸਰ ਨੀ ,ਰੰਗੋ ਬਦਰੰਗੀ ਹੋਜੇਂਗੀ 
ਸਾਨੂੰ ਇਸ ......................................................

No comments:

Post a Comment