ਹਾਸਰਸ ਕਵਿਤਾ \ ਪੰਡਿਤ ਬਾਲਮੁਕੰਦ ਜੀ - Inderjeet Kamal

Latest

Saturday, 13 September 2014

ਹਾਸਰਸ ਕਵਿਤਾ \ ਪੰਡਿਤ ਬਾਲਮੁਕੰਦ ਜੀ

ਮੇਰੇ ਪਿਤਾ ਪੰਡਿਤ ਬਾਲਮੁਕੰਦ ਜੀ ਵਲੋਂ ੨੬ ਜਨਵਰੀ ੧੯੫੬ ਨੂੰ ਲਿਖੀ
ਹਾਸਰਸ ਕਵਿਤਾ
ਇਕਨ ਬਾਬੂਆਨੀ ਦਿਲ ਵਿਚ ਕੇਹਂਦੀ ਖੋੱਟੇ ਕੀਤੇ ਕਰਮ ਕੋਈ |
ਦੋ ਸਾਲ ਤਰਸਦੀਆਂ ਹੋਗੇ ਨੇ, ਪਰ ਸੂਟ ਨਾ ਜੁੜਿਆ ਗਰਮ ਕੋਈ |
ਅੱਜ ਛੱਬੀ ਨੂੰ ਹੀ ਪਾ ਲੈਂਦੀ, ਬਣ ਜਾਂਦਾ ਭਾ ਤੇ ਭਰਮ ਕੋਈ |
ਹਰ ਲੰਡੀ ਬੁਚੀ ਪਾਉਂਦੀ ਏ ਮੇਰੇ ਜੀਵਨ ਦਾ ਹੈ ਧਰਮ ਕੋਈ !
ਘਰ ਆਊਗਾ ਤੇ ਆਖੁੰਗੀ , ਮੁਹੰ ਕੀਤੀ ਫਿਰਦਾਂਏਂ ਥੱਬੀ ਦਾ !
ਕੋਟ ਦਾ ਲਾਰਾ ਲਾਉਣਾ ਏਂ ਕਦੀ ਪੰਦਰਾਂ ਦਾ ਕਦੀ ਛੱਬੀ ਦਾ !
ਘਰ ਆਯਾ ਤੇ ਕੇਹਂਦੀ ਲਓ ਜੀ ਡਰਦੀ ਡਰਦੀ ਆਹਂਦੀ ਜੇ !
ਕੋਟ ਦਾ ਲਾਰਾ ਲਾਉਂਦੇ ਨੂੰ ਇਹ ਤੀਜੀ ਸਰਦੀ ਜਾਂਦੀ ਜੇ !
ਹੁਣ ਹਾਰੀ ਸਾਰੀ ਪਾਉਂਦੀ ਨੂੰ ਮੈਂ ਵੇਖ ਕੇ ਮਾਰਦੀ ਜਾਂਦੀ ਜੇ !
ਅੱਜ ਛੱਬੀ ਜਨਵਰੀ ਹੋਗਈ ਏ ਛਿੰਦੇ ਦੀ ਵਰਦੀ ਆਂਦੀ ਜੇ ?
ਮੈਂ ਪੁਛਦੀਆਂ ਤੂੰ ਘੇਸਲ ਵੱਟੀ ਘੋਗਲ ਕੰਨਾ ਬਣਿਆਂ ਏਂ !
ਤੈਨੂੰ ਸ਼ਰਮ ਨਹੀ ਆਉਂਦੀ ਜਾਣਕੇ ਬੋਲਾ ਅੰਨਾ ਬਣਿਆਂ ਏਂ!
ਕੱਦ ਦਾ ਛੋਟਾ ਪਰ ਅਣਖ ਦਾ ਧਨੀ ਬਾਬੂ,
ਤਾਨੇ ਸੁਣ ਕੇ ਸੜਿਆ ਪਰ ਹੱਦ ਕਰਤੀ!
ਥਮ ਥਮ ਜਿਗਰ ਗੁੱਸਾ ਖਾ ਉਠਿਆ ,
ਲੂਣ ਘੋਟਨਾ ਫੜਿਆ ਪਰ ਹੱਦ ਕਰਤੀ!
ਦੋਹਾਂ ਬਾਬੂਆਂ ਵਰਗੀ ਸੀ ਬਾਬੂਆਨੀ ,
ਫੜਕੇ ਬਾਬੂ ਨੂੰ ਘੜਿਆ ਪਰ ਹੱਦ ਕਰਤੀ !
ਵੇਖਣ ਵਿਚ ਅਧ੍ਮੋਯਾ ਜਾਪਦਾ ਸੀ ,
ਆਧਾ ਘੰਟਾ ਕੁ ਅੜਿਆ ਪਰ ਹੱਦ ਕਰਤੀ !
ਉਨੇ ਚਿਰ ਨੂੰ ਚਲਾ ਗਿਆ ਮੈਂ ਉਥੇ ,
ਮੈਨੂੰ ਵੇਖਦੇ ਸਾਰ ਹੀ ਝੱਟ ਹਟ ਗਏ !
ਦੋਹਾਂ ਬੁਘ ਬੁਲਾਟ ਕੱਦ ਲਏ ਦਿਲ ਦੇ,
ਇਕ ਦੂਜੇ ਦੇ ਕੱਡ ਕੇ ਵੱਟ ਹਟ ਗਏ !
ਮੈਨੂੰ ਵੇਖਕੇ ਦੋਹਵੇਂ ਬੇਹਿ ਗਏ ਬਾਬੂ ਅਤੇ ਸਵਾਣੀ ਏਂ !
ਇੱਕ ਗਵਾਂਡੀ ਆ ਕੇ ਕਹੰਦਾ ਇਸਤਰੀ ਜ਼ਰਾ ਲਿਜਾਣੀ ਏਂ !
ਹਥ ਨਾਲ ਬਾਬੂ ਆਖੇ ਲੈਜਾ ਸ਼ੁਕਰੀਆ ਮਿਹ੍ਰ੍ਬਾਨੀਏ !
ਉਹ ਕੇੰਹਦਾ ਜੀ ਕਪੜਿਆਂ ਵਾਲੀ ਜਾਕੇ ਅਸਾਂ ਤ੍ਪਾਨੀ ਏਂ !
ਬਾਬੂ ਕਹੰਦਾ ਨੰਗੀ ਨਹੀਗੀ ਤਪੀ ਏ ਜਰਾ ਲਿਜਾ ਕੇ ਵੇਖ !
ਉਹ ਕਹੰਦਾ ਜੀ ਬਿਜਲੀ ਵਾਲੀ ਮੈਂ ਕਿਹਾ ਹਥ ਲਾਕੇ ਵੇਖ !
ਕਰੰਟ ਮਾਰਦੀਏ

2 comments: