ਹਜਾਮਤ \ ਇੰਦਰਜੀਤ ਕਮਲ - Inderjeet Kamal

Latest

Saturday, 13 September 2014

ਹਜਾਮਤ \ ਇੰਦਰਜੀਤ ਕਮਲ

ਮੈਂ ਨਾਈ ਦੀ ਦੁਕਾਨ ਤੇ ਬੈਠਾ ਆਪਣੀ ਵਾਰੀ ਦੀ ਉਡੀਕ ਕਰਦਾ ਹੋਇਆ ਅਖਬਾਰ ਪੜ੍ਹ ਰਿਹਾ ਸਾਂ | ਮੇਰੇ ਕੋਲ ਹੀ ਇੱਕ ਛੇ ਕੁ ਸਾਲ ਦਾ ਬੱਚਾ ਆ ਬੈਠਾ ਹੋਇਆ ਸੀ ਤੇ ਨਾਈ ਇੱਕ ਆਦਮੀ ਦੀ ਹਜਾਮਤ ਕਰ ਰਿਹਾ ਸੀ | ਆਦਮੀ ਦੀ ਹਜਾਮਤ ਖਤਮ ਹੋਈ ਤਾਂ ਉਹ ਉਠ ਕੇ ਨਾਈ ਨੂੰ ਕਹਿਣ ਲੱਗਾ ," ਆਹ ਬੇਟੇ ਦੀ ਕਟਿੰਗ ਕਰੋ ਮੈਂ ਹੁਣੇ ਆਇਆ |" ਨਾਈ ਉਸ ਬੱਚੇ ਦੀ ਹਜਾਮਤ ਕਰਨ ਲੱਗ ਪਿਆ |
ਬੱਚੇ ਦੀ ਹਜਾਮਤ ਖਤਮ ਹੋਈ ਤਾਂ ਉਹ ਉਠ ਕੇ ਜਾਣ ਲੱਗਾ ਤਾਂ ਨਾਈ ਕਹਿੰਦਾ," ਬੇਟੇ ਬੈਠ ਜਾਹ ਤੇਰੇ ਪਾਪਾ ਨੂੰ ਆ ਲੈਣ ਦੇ |"
ਉਹ ਬੱਚਾ ਕਹਿੰਦੇ," ਮੇਰੇ ਪਾਪਾ ਤਾਂ ਚੰਡੀਗੜ ਨੇ |"
ਨਾਈ ਨੇ ਪੁਛਿਆ," ਉਹ ਕੌਣ ਸੀ ਜੋ ਤੈਨੂੰ ਬੈਠਾ ਕੇ ਗਿਆ ਸੀ ?"
ਬੱਚਾ ਕਹਿੰਦਾ ," ਪਤਾ ਨਹੀਂ ਉਹ ਅੰਕਲ ਤਾਂ ਮੈਨੂੰ ਰਸਤੇ ਚ ਮਿਲੇ ਸੀ | ਕਹਿੰਦੇ ਤੇਰੇ ਵਾਲ ਲੰਮੇ ਹੋ ਗਏ ਨੇ ਚੱਲ ਤੇਰੀ ਮੁਫਤ ਚ ਕਟਿੰਗ ਕਰਵਾ ਕੇ ਦਵਾਂ |

1 comment: