ਇੰਦਰਜੀਤ ਕਮਲ
ਮੇਰਾ ਇੱਕ ਦੋਸਤ ਕਹਿੰਦਾ ਤੂੰ ਮੰਨਦਾ ਨਹੀਂ ਮੈਂ ਇੱਕ ਬਾਬੇ ਕੋਲ ਗਿਆ ਸੀ ਉਹਨੇ ਮੈਨੂੰ ਸਾਰਾ ਕੁਝ ਸੱਚ ਦੱਸ ਦਿੱਤਾ
ਮੇਰੀਆਂ ਕਈ ਦਲੀਲਾਂ ਸੁਣਨ ਤੋਂ ਬਾਦ ਵੀ ਉਹ ਟੱਸ ਤੋਂ ਮੱਸ ਨਾ ਹੋਇਆ ਤੇ ਮੈਨੂੰ ਲੈ ਕੇ ਉਸ ਪੁੱਛਾਂ ਦੇਣ ਵਾਲੇ ਕੋਲ ਲੈ ਗਿਆ
ਜਿਆਦਾ ਭੀੜ ਨਹੀਂ ਸੀ ਚਾਰ ਪੰਜ ਔਰਤਾਂ ਹੀ ਬੈਠੀਆਂ ਸਨ
ਇੱਕ ਕਹਿੰਦੀ ਬਾਬਾ ਜੀ ਮੁੰਡੇ ਦੀ ਦੁਕਾਨ ਤੋਂ ਸੱਤਰ ਹਜ਼ਾਰ ਦਾ ਕੈਮਰਾ ਗੁੰਮ ਹੋ ਗਿਆ ਹੈ ਕੁਝ ਦੱਸੋ
ਬਾਬਾ ਆਪਣੀ ਤਲੀ ਵੱਲ ਵੇਖ ਕੇ ਕਹਿੰਦਾ ਆਦੇਸ਼ ........... ਫਿਰ ਕੁਝ ਬੁੜਬੁੜਾ ਕੇ ਕਹਿੰਦਾ ਨਜ਼ਰ ਨਹੀਂ ਆ ਰਿਹਾ
ਮੈਂ ਕਿਹਾ ਜਿਹੜਾ ਸੱਤਰ ਹਜ਼ਾਰ ਦਾ ਕੈਮਰਾ ਲੈ ਕੇ ਗਿਆ ਉਹ ਹੱਥ ਦੀ ਤਲੀ ਚ ਕਿਵੇਂ ਨਜ਼ਰ ਆਉ ?
ਖੈਰ ਦੂਸਰੀ ਔਰਤ ਕਹਿੰਦੀ ਬਾਬਾ ਜੀ ਮੁੰਡਾ ਬਹੁਤ ਜਿੱਦੀ ਹੈ ਕਹਿਣਾ ਨਹੀਂ ਮੰਨਦਾ
ਬਾਬੇ ਨੇ ਇੱਕ ਕਾਗਜ਼ ਤੇ ਕੁਝ ਇੱਲਬਲੀਲਿਆਂ ਜਿਹੀਆਂ ਮਾਰ ਕੇ ਉਸ ਔਰਤ ਨੂੰ ਫੜਾ ਦਿੱਤਾ ਤੇ ਕਹਿੰਦਾ ਜਦੋਂ ਮੁੰਡਾ ਸੁੱਤਾ ਹੋਏਗਾ ਉਹਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਛੁਹਾ ਕੇ ਸਾੜ ਦੇਵੀਂ
ਔਰਤ ਕਹਿੰਦੀ ਜੀ ਕਾਗਜ਼ ਸਾੜਨਾ ਏ ?
ਮੇਰਾ ਹਾਸਾ ਨਿਕਲ ਗਿਆ ਕਿ ਕਮਲੀਏ ਹੋਰ ਮੁੰਡਾ ਸਾੜੇਗੀ ?
ਮੇਰੀ ਵਾਰੀ ਆਈ ਤਾਂ ਮੈਂ
ਢਿੱਲਾ ਜਿਹਾ ਮੁੰਹ ਬਣਾ ਕੇ ਕਿਹਾ
ਬਾਬਾ ਜੀ ਔਲਾਦ ਬਾਰੇ ਪੁੱਛਣਾ ਸੀ
ਬਾਬਾ ਆਪਣੀ ਤਲੀ ਵੱਲ ਵੇਖ ਕੇ ਜੋਸ਼ ਨਾਲ ਬੋਲਿਆ ਆਦੇਸ਼ ......
ਮੈਨੂੰ ਕਹਿੰਦਾ ਵਿਆਹ ਨੂੰ ਕਿੰਨਾ ਚਿਰ ਹੋਇਆ ਏ ?
ਮੈਂ ਢਿੱਲੇ ਜਿਹੇ ਮੁੰਹ ਨਾਲ ਕਿਹਾ ਜੀ ਛੇ ਸਾਲ
ਬਾਬਾ : ਵਿਆਹ ਦੇ ਗਿਆਰਵੇਂ ਦਿਨ ਤੇਰੀ ਵਹੁਟੀ ਬੀਮਾਰ ਹੋਈ ਸੀ ?
ਮੈਂ : ਹਾਂਜੀ ਬਾਬਾ ਜੀ ਹੋਈ ਸੀ
ਬਾਬਾ : ( ਆਪਣੀ ਤਲੀ ਵੱਲ ਵੇਖਦਾ ਹੋਇਆ ) ਬੱਚਾ ਹਾਲੇ ਤਿੰਨ ਸਾਲ ਤੇਰੀ ਕਿਸਮਤ ਚ ਔਲਾਦ ਨਹੀਂ ਹੈ
ਮੈਂ ਬਾਬੇ ਨੂੰ ਗੁੱਟ ਤੋਂ ਫੜ ਕੇ ਕਿਹਾ ਮੇਰੇ ਤਿੰਨ ਬੱਚੇ ਨੇ
ਮੇਰਾ ਤਾਂ ਸਵਾਲ ਸੀ ਕਿ ਔਲਾਦ ਬਾਰੇ ਦੱਸੋ ਕਿਵੇਂ ਦੀ ਨਿਕਲੂ
ਬੱਸ ਫਿਰ ਬਾਬੇ ਦਾ ਤੇ ਮੈਨੂੰ ਲੈਕੇ ਜਾਨ ਵਾਲੇ ਦੋਸਤ ਦਾ ਰੰਗ ਇੱਕੋ ਜਿਹਾ ਸੀ
31-1-13

ahhaha jyada chlaak bn reha c apne aap nu..:p
ReplyDeletehahaha chak te fatte
ReplyDelete