ਸ਼੍ਰੀਮਾਨ ਸ਼੍ਰੀਮਤੀ - Inderjeet Kamal

Latest

Friday, 12 September 2014

ਸ਼੍ਰੀਮਾਨ ਸ਼੍ਰੀਮਤੀ

ਇੰਦਰਜੀਤ ਕਮਲ 
****************
ਮਾਸਟਰ ਕਹਿੰਦਾ ,


" ਬੱਚਿਓ ਧਿਆਨ ਨਾਲ ਸੁਣੋ 

ਆਦਮੀ ਦੇ ਨਾਂ ਤੋਂ ਪਹਿਲਾਂ ਸ਼੍ਰੀ 

ਤੇ ਔਰਤ ਦੇ ਨਾਂ ਤੋਂ ਪਹਿਲਾਂ ਸ਼੍ਰੀਮਤੀ ਲਗਦਾ ਏ |"

ਚੰਗੀ ਤਰ੍ਹਾਂ ਪੜ੍ਹਾਉਣ ਤੋਂ ਬਾਦ ਮਾਸਟਰ ਕਹਿੰਦਾ ,

" ਟੀਟੂ , ਤੂੰ ਦੱਸ ਤੇਰੇ ਪਿਤਾ ਜੀ ਦਾ ਨਾਂ ਕੀ ਹੈ ?"

ਟੀਟੂ ਕਹਿੰਦਾ ,

" ਜੀ, ਸ਼੍ਰੀ ਮਤੀ ਦਾਸ ਸ਼ਰਮਾ |"

ਮਾਸਟਰ ਨੇ ਵੱਟ ਕੇ ਚਪੇੜ ਮਾਰੀ ਤੇ ਉੱਪਰ ਵਾਲੀ ਗੱਲ ਫਿਰ ਸਮਝਾ ਕੇ ਕਹਿੰਦਾ .

" ਹੁਣ ਦੱਸ ਤੇਰੇ ਪਿਤਾ ਜੀ ਦਾ ਨਾਂ ਕੀ ਹੈ ?"

ਟੀਟੂ ਕਹਿੰਦਾ ,

" ਜੇ ਸਹੀ ਦੱਸਿਆ ਤੁਸੀਂ ਫਿਰ ਮਾਰੋਗੇ !!"

ਮਾਸਟਰ ਕਹਿੰਦਾ ,

" ਜੇ ਸਹੀ ਦੱਸੇਂਗਾ , ਫਿਰ ਕਿਓਂ ਮਾਰੂਂਗਾ ?"

ਟੀਟੂ : ਮੇਰੇ ਪੀਤਾ ਜੀ ਦਾ ਨਾਂ ਮਤੀ ਦਾਸ ਸ਼ਰਮਾ ਹੈ , 

ਸ਼੍ਰੀ ਲਗਾਉਣ ਨਾਲ ਸ਼੍ਰੀ ਮਤੀ ਦਾਸ ਬਣ ਜਾਂਦਾ ਏ ਮੈਂ ਕੀ ਕਰਾਂ !!!!"

2 comments: