ਮਛਰ ਨੇ ਜਦ ਕੀਤੀ ਘੂੰ ਘੂੰ..! - Inderjeet Kamal

Latest

Saturday, 30 August 2014

ਮਛਰ ਨੇ ਜਦ ਕੀਤੀ ਘੂੰ ਘੂੰ..!

ਮਛਰ ਨੇ ਜਦ ਕੀਤੀ ਘੂੰ ਘੂੰ 
ਸ਼ੇਰ ਕਿਹਾ ਬਾਈੰ ਕਿਹੜਾ ਹੈਂ ਤੂੰ ?
ਜੰਗਲ ਦੇ ਰਾਜੇ ਦੇ ਕੋਲ ,
ਬੋਲੇੰ ਭੈੜੇ ਭੈੜੇ ਬੋਲ 

ਪੇਹ੍ਲਾਂ ਥੋੜਾ ਥੋੜਾ ਹੱਸਿਆ 
ਮਛਰ ਹਾਂ ਫਿਰ ਉਸਨੇ ਦੱਸਿਆ
ਸ਼ੇਰ ਗਰਜਿਆ ਚੜਿਆ ਪਾਰਾ
ਇਹ ਕੀ ਕੀਤਾ ਹੈ ਤੂੰ ਕਾਰਾ ?

ਠੇਹਰ ਵ੍ਜਾਵਾਂ ਤੇਰਾ ਵਾੱਜਾ
ਮੈਂ ਹਾਂ ਇਸ ਜੰਗਲ ਦਾ ਰਾਜਾ
ਸ਼ੇਰ ਨੇ ਕੀਤੀ ਕੋਸ਼ਿਸ਼ ਲਖ
ਮਛਰ ਨਾ ਪਰ ਆਯਾ ਹ੍ਥ

ਗੁੱਸਾ ਮਛਰ ਨੂੰ ਫੇਰ ਆਯਾ
ਉਸਨੇ ਆਪਣਾ ਡੰਗ ਚਲਾਯਾ
ਥਾਂ ਥਾਂ ਉੱਪਰ ਮਾਰੇ ਡੰਗ
ਸ਼ੇਰ ਦੀ ਹੋਗੀ ਬੋਲਤੀ ਬੰਦ

ਗਲ ਸੁਨ ਮੇਰੀ ਭਾਈ ਸ਼ੇਰ
ਐਂਵੇਂ ਨਾ ਹੁਣ ਹੰਝੂ ਕੇਰ
ਤੈਨੂ ਮੈਂ ਇੱਕ ਗੱਲ ਸੁਣਾਵਾਂ
ਛੋਟਾ ਹਾਂ ਫੇਰ ਵੀ ਸਮਝਾਵਾਂ

ਕਰਦਾ ਹੈ ਜਿਹੜਾ ਹੰਕਾਰ
ਉਹੀ ਖਾਂਦਾ ਅਖੀਰ ਮਾਰ 

No comments:

Post a Comment