ਜਦੋਂ ਦੇਸ਼ ਵਿਦੇਸ਼ ਵਿੱਚ ਗਣੇਸ਼ ਦੇ ਦੁੱਧ ਪੀਣ ਵਾਲੇ ਨਾਟਕ ਦੀ ਅਫਵਾਹ ਜ਼ੋਰਾਂ 'ਤੇ ਸੀ ਅਤੇ ਲੋਕ ਧਾਰਮਿਕ ਅਸਥਾਨਾਂ ਵੱਲ ਵਹੀਰਾਂ ਘੱਤ ਰਹੇ ਸਨ ਤਾਂ ਅਸੀਂ ਕੁਝ ਟੀਮਾਂ ਬਣਾਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਭੇਜੀਆਂ ਸਨ ਕਿ ਮੂਰਤੀਆਂ ਦੁੱਧ ਨਹੀਂ ਪੀ ਸਕਦੀਆਂ | ਮੇਰੇ ਵਾਲੀ ਟੀਮ ਜਦੋਂ ਬੱਸ ਅੱਡੇ ਵਾਲੇ ਮੰਦਿਰ ਵਿੱਚ ਪਹੁੰਚੀ ਤਾਂ ਉੱਥੇ ਬਹੁਤ ਭੀੜ ਸੀ | ਇੱਕ ਬਹੁਤ ਹੀ ਬਜੁਰਗ ਔਰਤ ਜਿਹਨੂੰ ਸ਼ਾਇਦ ਨਾਂ ਬਰਾਬਰ ਹੀ ਦਿੱਸਦਾ ਸੀ ਬਾਹਰ ਹੀ ਇੱਕ ਮੂਰਤੀ ਨੂੰ ਚਿਮਚਾ ਲਗਾਕੇ ਬੈਠੀ ਬੋਲ ਰਹੀ ਸੀ ,' ਵੇਖੀਂ ਪੁੱਤ ਪੀਤਾ ਕਿ ਨਹੀਂ ?' #kamalDiKalam
ਮੈਂ ਅੱਗੇ ਹੋਕੇ ਵੇਖਿਆ ਤਾਂ ਉਹ ਬਾਹਰ ਬਰਾਂਡੇ 'ਚ ਬਣੀ ਨੰਦੀ ਬੈਲ ਦੀ ਪੂਛ ਨੂੰ ਹੀ ਗਣੇਸ਼ ਦੀ ਸੁੰਢ ਸਮਝਕੇ ਚਿਮਚਾ ਲਗਾਕੇ ਬੈਠੀ ਸੀ | ਮੇਰਾ ਹਾਸਾ ਤਾਂ ਨਿਕਲੇ ਪਰ ਮੈਂ ਉਹਨੂੰ ਭੀੜ 'ਚੋਂ ਪਾਸੇ ਕਰਣ ਦੀ ਨੀਅਤ ਨਾਲ ,' ਸਾਰਾ ਪੀ ਲਿਆ ! ' ਕਹਿਕੇ ਮਾਤਾ ਨੂੰ ਫੜਕੇ ਭੀੜ 'ਚੋਂ ਬਾਹਰ ਕਰ ਦਿੱਤਾ !
No comments:
Post a Comment