ਹੁਣੇ ਹੁਣੇ ਪੁਲਿਸ ਅਫਸਰ ਦੋਸਤ Parmjit Sahota ਆਇਆ , ਕਹਿੰਦਾ ,' ਭਾਜੀ , ਸਵੇਰੇ ਅੰਬਾਂ ਦਾ ਆਚਾਰ ਪਾਉਣਾ ਏਂ , ਕੋਈ ਟੋਕਾ ਹੈਗਾ ਅੰਬ ਕੱਟਣ ਵਾਲਾ ?'
ਮੈਂ ਕਿਹਾ ,' ਨਹੀਂ ਭਾਈ , ਅਸੀਂ ਤਾਂ ਆਪ ਮੰਗ ਕੇ ਲਿਆਉਂਦੇ ਹਾਂ ਗਵਾਂਢੀਆਂ ਕੋਲੋਂ !'
ਕਹਿੰਦਾ ," ਟੋਕਾ ਤਾਂ ਘਰ ਪਿਆ ਏ , ਪਰ ਕੰਮ ਨਹੀਂ ਕਰਦਾ , ਸਵੇਰੇ ਡਾਕਟਰ ਦਵਿੰਦਰ ਕੋਲ ਲੈਕੇ ਜਾਣਾ ਪਾਉ !' #KamalDiKalam
ਮੈਂ ਸੋਚਿਆ ,' ਇਹੋ ਜਿਹਾ ਕਿਹੜਾ ਡਾਕਟਰ ਹੈ ਜੋ ਟੋਕਿਆਂ ਨੂੰ ਦਵਾਈ ਦਿੰਦਾ ਏ ?'
ਮੈਂ ਹੈਰਾਨ ਹੋਕੇ ਪੁੱਛਿਆ ,' ਡਾਕਟਰ ਦਵਿੰਦਰ ਕੋਲ ਕਿਓਂ ?'
ਕਹਿੰਦਾ ,' ਉਹਦੀ ਫੈਕਟਰੀ ਹੈ , ਉੱਥੇ ਮਸ਼ੀਨ ਹੈਗੀ ਏ , ਸੰਦ ਤਿੱਖੇ ਕਰਨ ਵਾਲੀ |'
ਫੇਰ ਸਮਝ ਆਈ !
No comments:
Post a Comment