ਰੱਬ ਤੋਂ ਵੀ ਵੱਡਾ \ ਇੰਦਰਜੀਤ ਕਮਲ - Inderjeet Kamal

Latest

Friday, 27 July 2018

ਰੱਬ ਤੋਂ ਵੀ ਵੱਡਾ \ ਇੰਦਰਜੀਤ ਕਮਲ


ਬਚਪਣ ਤੋਂ ਹੀ ਪੜ੍ਹਦੇ ਰਹੇ ਹਾਂ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਅਤੇ ਚੰਦਰਮਾ ਧਰਤੀ ਦੇ ਦੁਆਲੇ | ਜਦੋਂ ਧਰਤੀ ਸੂਰਜ ਅਤੇ ਚੰਦਰਮਾ ਦੇ ਵਿਚਕਾਰ ਆ ਜਾਂਦੀ ਹੈ ਤਾਂ ਸੂਰਜ ਦੀ ਰੌਸ਼ਨੀ ਚੰਦਰਮਾ 'ਤੇ ਨਾ ਪਹੁੰਚਣ ਕਾਰਨ ਚੰਦਰਮਾ ਦਾ ਰੰਗ ਬਦਲ ਜਾਂਦਾ ਹੈ ਜਾਂ ਇੰਝ ਕਹਿ ਲਓ ਕਿ ਚੰਦਰਮਾ ਦੇ ਜਿੰਨੇ ਹਿੱਸੇ ਉੱਤੇ ਰੌਸ਼ਨੀ ਨਹੀਂ ਪੈਂਦੀ ਉਹ ਧਰਤੀ ਤੋਂ ਨਜ਼ਰ ਨਹੀਂ ਆਉਂਦਾ ! #KamalDiKalam 
ਅੱਜ 27 ਜੁਲਾਈ 2018 ਰਾਤ 11.54 ਤੋਂ ਤੜਕੇ 3.49 ਤੱਕ ਸਦੀ ਦਾ ਸਭ ਤੋਂ ਲੰਮਾਂ ਅਤੇ ਪੂਰਨ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ | ਦੇਸ਼ ਭਰ ਦੇ ਟੀਵੀ ਚੈਨਲ ਲੋਕਾਂ ਨੂੰ ਵੱਖ ਵੱਖ ਰਾਸ਼ੀਆਂ ਉੱਤੇ ਚੰਦਰ ਗ੍ਰਹਿਣ ਦਾ ਹੋਣ ਵਾਲਾ ਅਸਰ ਅਤੇ ਬੁਰੇ ਅਸਰ ਤੋਂ ਬਚਣ ਲਈ ਦਾਨਪੁੰਨ ਦੇ ਉਪਾਅ ਦੱਸ ਰਹੇ ਹਨ ! #KamalDiKalam 
ਮਜ਼ੇਦਾਰ ਗੱਲ ਇਹ ਹੈ ਕਿ ਕਿਹਾ ਜਾ ਰਿਹਾ ਹੈ ਕਿ ਚੰਦਰ ਗ੍ਰਹਿਣ ਲੱਗਣ ਤੋਂ 9 ਘੰਟੇ ਪਹਿਲਾਂ ਸੂਤਕ ਕਾਲ ਸ਼ੁਰੂ ਹੋ ਜਾਂਦਾ ਹੈ ਜੋ ਚੰਦਰ ਗ੍ਰਹਿਣ ਖਤਮ ਹੋਣ ਤੱਕ ਚਲਦਾ ਹੈ ! ਇਸ ਸੂਤਕ ਕਾਲ ਦੌਰਾਨ ਭਗਵਾਨ ਦੇ ਦਰਸ਼ਨ ਕਰਨੇ ਜਾਂ ਪੂਜਾ ਪਾਠ ਕਰਨਾ ਵੀ ਬਦਸ਼ਗਨੀ ਹੈ | ਇਥੋਂ ਤੱਕ ਵੀ ਕਿਹਾ ਗਿਆ ਹੈ ਕਿ ਇਸ ਦੌਰਾਨ ਭੋਜਨ ਕਰਨਾ ਅਤੇ ਮਲ ਮੂਤਰ ਤਿਆਗ ਕਰਨਾ ਵੀ ਬਦਸ਼ਗਨੀ ਹੈ ! ਅਖੀਰ ਵਿੱਚ ਬਿਮਾਰਾਂ ਨੂੰ ਇਸ ਦੀ ਛੂਟ ਹੋਣ ਦੀ ਚਲਾਕੀ ਵਾਲੀ ਲਾਈਨ ਵੀ ਬੋਲ ਦਿੱਤੀ ਜਾਂਦੀ ਹੈ ਤਾਂਕਿ ਬਹੁਗਿਣਤੀ ਨੂੰ ਪ੍ਰਭਾਵਿਤ ਕੀਤਾ ਜਾ ਸਕੇ !
ਅੱਤ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਦੇਸ਼ਭਰ ਦੇ ਹਿੰਦੂ ਮੰਦਿਰ ਅੱਜ ਦੁਪਹਿਰ 2 ਵਜੇ ਤੋਂ ਕੱਲ੍ਹ ਸਵੇਰ ਤੱਕ ਮੁਕੰਮਲ ਤੌਰ 'ਤੇ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂਕਿ ਰੱਬ ਦੀ ਪੂਜਾ ਅਤੇ ਦਰਸ਼ਨ ਕਰਕੇ ਬਦਸ਼ਗਨੀ ਨਾ ਹੋ ਜਾਵੇ ! ਅੱਜ ਸੈਂਕੜੇ ਸਾਲਾਂ ਤੋਂ ਹਿੰਦੂ ਮੰਦਰਾਂ ਵਿੱਚ ਰੋਜ਼ਾਨਾ ਹੋਣ ਵਾਲੀਆਂ ਆਰਤੀਆਂ ਵੀ ਨਹੀਂ ਹੋਣਗੀਆਂ ! ਉਂਝ ਕਹਿੰਦੇ ਨੇ ਰੱਬ ਕਣ ਕਣ ਵਿੱਚ ਹੈ ,ਫਿਰ ਅੱਜ ਰੱਬ ਦੇ ਦਰਸ਼ਨ ਕਰਨੇ ਬਦਸ਼ਗਨੀ ਕਿਵੇਂ ਹੈ ?
ਇਹਦਾ ਮਤਲਬ ਕੋਈ ਰੱਬ ਤੋਂ ਵੱਡਾ ਵੀ ਹੈ ਜੋ ਲੋਕਾਂ ਨੂੰ ਰੱਬ ਦੀ ਪੂਜਾ ਅਤੇ ਦਰਸ਼ਨ ਕਰਨ ਤੋਂ ਰੋਕ ਸਕਦਾ ਹੈ ,ਭਾਵੇਂ ਇੱਕ ਦਿਨ ਵਾਸਤੇ ਹੀ !

No comments:

Post a Comment