ਮਿੰਨੀ ਕਹਾਣੀ
ਸਾਈਕਲ ਦੀ ਟੱਲੀ ਦੀ ਆਵਾਜ਼ ਸੁਣ ਮਹਿੰਦਰੋ ਨੇ ਬੂਹਾ ਖੋਲ੍ਹਿਆ। ਰੋਜ਼ ਦੀ ਤਰ੍ਹਾਂ ਡਾਕੀਆ ਅੱਜ ਵੀ ਅੱਗੇ ਲੰਘ ਗਿਆ। ਮਨੀਆਰਡਰ ਅੱਜ ਵੀ ਨਹੀਂ ਸੀ ਆਇਆ। ਡਾਕੀਏ ਵੱਲੋਂ ਸੁੱਟਿਆ ਕਾਰਡ ਫੜ ਉਹਨੇ ਕਾਰੀਗਰਾਂ ਦਾ ਬੂਹਾ ਜਾ ਖੜਕਾਇਆ। "ਪਤਾ ਨਹੀਂ ਕੀਹਦਾ ਕਾਰਡ ਆ,ਰੱਬ ਸੁੱਖ ਰੱਖੇ ,ਦੀਪੇ ਹੁਣੀ ਰਾਜੀ ਬਾਜੀ ਹੋਣ, ਕਹਿੰਦੇ ਸੀ ਵੱਡੀ ਗੱਡੀ ਲਈ ਆ ਸ਼ਹਿਰਾਂ ਵਿੱਚ ਤਾਂ ਚਲਾਉਂਦੇ ਵੀ ਬੜੀ ਤੇਜ਼ ਆ।"
ਵੰਨ ਸੁਵੰਨੇ ਖਿਆਲਾਂ ਦੀ ਲੜੀ ਕਾਰੀਗਰਾਂ ਦੀ ਕੁੜੀ ਦੇ ਤਿੱਖੇ ਬੋਲਾਂ ਨੇ ਤੋੜੀ,"ਹਾਂ ਭੂਆ ਕੀ ਗੱਲ ਆ? ਤੈਨੂੰ ਦੁਪਹਿਰੇ ਵੀ ਚੈਨ ਨੀ ਹੈਗਾ, ਕੋਈ ਨਾ ਕੋਈ ਨਵਾਂ ਈ ਸ਼ੋਸ਼ਾ ਲੈ ਕੇ ਆਏਂਗੀ। ਹਾਂ ਦੱਸ।" ਮਹਿੰਦਰੋ ਨੇ ਕਾਰਡ ਨਿੰਮੀ ਵੱਲ ਵਧਾਇਆ, ਕਾਹਲੀ ਕਾਹਲੀ ਨਿੰਮੀ ਕਾਰਡ ਪੜ ਮਹਿੰਦਰੋ ਦੇ ਹੱਥ ਫੜਾ ਬੂਹਾ ਬੰਦ ਕਰਨ ਲੱਗੀ ਤੇ ਊਹਨੇ ਝੱਟ ਪੁੱਛਿਆ,"ਕਿਉਂ ਨਿੰਮੀ ਸੁੱਖ ਤਾਂ ਹੈ ਨਾ?" "ਸੁੱਖ ਨੂੰ ਕਿਹੜੀ ਗੋਲੀ ਵੱਜੀ ਆ, ਭਾਅ ਨੇ ਐਤਕੀਂ ਵੀ ਪੈਸੇ ਨਹੀਂ ਭੇਜਣੇ, ਕਹਿੰਦਾ ਮੁੰਡੇ ਨੂੰ ਡਾਕਟਰੀ ਵਿੱਚ ਦਾਖਲ ਕਰਵਾਇਆ, ਹੱਥ ਤੰਗ ਆ ਦੋ ਤਿੰਨ ਮਹੀਨੇ ਔਖੇ ਸੌਖੇ ਕੱਢ ਲੈ। ਚੱਲ ਜਾ,ਹੁਣ ਸੌਣ ਦੇ।" ਇਨ੍ਹਾਂ ਕਹਿ ਉਹਨੇ ਜੋਰ ਦੀ ਦਰਵਾਜ਼ਾ ਬੰਦ ਕਰ ਲਿਆ।
ਰੱਬ ਦਾ ਲੱਖ ਲੱਖ ਸ਼ੁਕਰ ਕਰਦੀ ਉਹ ਘਰ ਆ ਗਈ। ਰੋਜ ਦੀ ਤਰ੍ਹਾਂ ਕੰਤੀ ਉਹਦੇ ਘਰ ਦੁੱਖ ਸੁੱਖ ਕਰਨ ਆਈ ਬੈਠੀ ਸੀ। ਬੜੀ ਖੁਸ਼ ਹੋ ਕੇ ਉਹਨੂੰ ਦੱਸਣ ਲੱਗੀ," ਵੇਖ ਕੰਤੀਏ ਸੁੱਖ ਨਾਲ ਦੀਪਾ ਮੇਰਾ ਠਾਣੇਦਾਰ ਤੇ ਮੁੰਡਾ ਗਾਂਹ ਡਾਕਟਰ ਬਨਣ ਲੱਗਾ ਈ ਆਹੋ ਨਾਲੇ ਦੁੱਧ ਦੇ ਪੈਸੇ ਰਤਾ ਰੁੱਕ ਕੇ ਦਊਂ ਤੈਨੂੰ। "
ਕੰਤੀ ਨੂੰ ਕਿਹੜੀ ਭੁੱਲ ਸੀ ਸਰਦਾਰਾਂ ਦਾ ਗੋਹਾ ਕੂੜਾ ਕਰਕੇ ਉਹਨੇ ਦੀਪੇ ਨੂੰ ਪੜਾਇਆ ਸੀ। ਭਲੇ ਜਮਾਨੇ ਪੁਲਿਸ ਵਿੱਚ ਭਰਤੀ ਹੋ ਗਿਆ। ਪਹਿਲਾਂ ਪਹਿਲਾਂ ਉਹ ਮਾਂ ਨੂੰ ਹਰ ਮਹੀਨੇ ਪੈਸੇ ਭੇਜਦਾ ਰਿਹਾ। ਹੌਲੀ ਹੌਲੀ ਪੈਸਿਆਂ ਤੇ ਕੱਟ ਲੱਗਣੀ ਸ਼ੁਰੂ ਹੋਈ ਤੇ ਹੁਣ ਦੋ ਮਹੀਨੇ ਤੋਂ ਹਰ ਵਾਰ ਨਵਾਂ ਬਹਾਨਾ।
ਕਿੰਨਾ ਚਿਰ ਦੋਵੇਂ ਢਿੱਡ ਫਰੋਲਦੀਆਂ ਰਹੀਆਂ।
"ਉਹ ਜਾਣੇ ਕੰਤੀਏ ਇਹ ਤਾਂ ਜੱਗ ਹੁੰਦੜੀ ਆਈ ਆ ਆਪਾਂ ਤਾਂ ਚੱਲ ਕੋਈ ਮੀਦ ਲਾਈ ਸੀ ,ਔਹ ਵੇਖ ਸਾਡੀ ਸਹੀ(ਮਾਦਾ ਖਰਗੋਸ਼) ਜਿਹਨੇ ਆਉਂਦੀ ਪੁੰਨਿਆ ਨੂੰ ਬੱਚੇ ਦੇਣੇ ਆ ਕਿਵੇਂ ਆਪਣੇ ਵਾਲ ਖੋਹ ਖੋਹ ਕੇ ਉਹਨਾਂ ਵਾਸਤੇ ਮਲੈਮ ਬਿਸਤਰਾ ਬਣਾਉਂਦੀ ਪਈ ਆ, ਇਹਨੇ ਨਖੱਤੀ ਨੇ ਕਿਹੜੀ ਉਹਨਾਂ ਦੀ ਕਮਾਈ ਖਾਣੀ ਆ। ਚੱਲ ਉੱਠ ਤੇਰਾ ਵੀ ਮੱਝਾਂ ਚੋਣ ਦਾ ਟੈਮ ਹੋਇਆ।" ਇਨ੍ਹਾਂ ਕਹਿ ਅੱਖਾਂ ਪੂੰਝਦੀਆਂ ਦੋਵੇਂ ਤੁਰ ਪਈਆਂ।

ਚੰਦਰ ਪ੍ਰਭਾ
No comments:
Post a Comment