ਇਸ ਬੱਚੀ ਸ਼ਾਮੀਆ ਦਾ ਜਨਮ ਤੋਂ ਹੀ ਪਾਖਾਨੇ ਦਾ ਸੁਰਾਖ ਨਹੀਂ ਸੀ ਸਿਰਫ ਇੱਕ ਨਿਸ਼ਾਨ ਜਿਹਾ ਹੀ ਸੀ , ਜਿਸ ਕਾਰਨ ਇਹਦਾ ਪਖਾਨਾ ਵੀ ਪੇਸ਼ਾਬ ਦੇ ਰਸਤੇ ਆਉਂਦਾ ਸੀ , ਜਿਸ ਕਾਰਨ ਬਹੁਤ ਪਰੇਸ਼ਾਨੀ ਸੀ | ਅਖੀਰ ਦੋ ਮਹੀਨਿਆਂ ਦੀ ਹੋਣ 'ਤੇ ਇੱਕ ਵੱਡੇ ਹਸਪਤਾਲ ਵਿੱਚੋਂ ਅਪ੍ਰੇਸ਼ਨ ਕਰਵਾਕੇ ਇਹਦਾ ਪਾਖਾਨੇ ਦਾ ਰਸਤਾ ਬਣਾਇਆ ਗਿਆ , ਪਰ ਫਿਰ ਵੀ ਇਹਨੂੰ ਪਾਖਾਨੇ ਰਸਤੇ ਥੋੜਾ ਬਹੁਤ ਕਾਲੇ ਰੰਗ ਦਾ ਪਾਣੀ ਜਿਹਾ ਹੀ ਆਉਂਦਾ ਸੀ | ਬੱਚੀ ਦਾ ਪੇਟ ਫੁੱਲ ਜਾਂਦਾ ਸੀ ਅਤੇ ਉਹ ਧਰਤੀ ਉੱਤੇ ਮੂਧੀ ਲੰਮੀ ਪੈਕੇ ਚੀਖਦੀ ਚਿਲਾਉਂਦੀ ਰਹਿੰਦੀ ਤਾਂ ਥੋੜੀ ਬਹੁਤ ਗੈਸ ਅਤੇ ਕਾਲੇ ਰੰਗ ਦਾ ਪਾਣੀ ਨਿਕਲਣ ਨਾਲ ਕੁਝ ਰਾਹਤ ਮਹਿਸੂਸ ਕਰਦੀ ! ਡਾਕਟਰਾਂ ਕੋਲ ਬਾਰਬਾਰ ਜਾਣ 'ਤੇ ਉਹ ਕਈ ਟੈਸਟ ਕਰਦੇ ਅਤੇ ਕਹਿ ਦਿੰਦੇ ਕਿ ਉਹਨਾਂ ਦੀਆਂ ਰਿਪੋਰਟਸ ਮੁਤਾਬਕ ਸਭ ਕੁਝ ਠੀਕ ਹੈ ! #KamalDiKalam
ਜਦੋਂ ਕੋਈ ਗੱਲ ਨਾ ਬਣੀ ਤਾਂ ਉਹ ਕਿਸੇ ਦੇ ਕਹਿਣ 'ਤੇ ਇੱਕ ਦਿਨ ਬੱਚੀ ਨੂੰ ਲੈਕੇ ਮੇਰੇ ਕੋਲ ਆਏ ! ਬੱਚੀ ਦਰਦ ਅਤੇ ਡਾਕਟਰ ਦੇ ਡਰ ਕਾਰਣ ਬਹੁਤ ਬੁਰੀ ਤਰ੍ਹਾਂ ਚੀਖ ਰਹੀ ਸੀ ! ਪਹਿਲਾਂ ਬੱਚੀ ਨੂੰ ਟੌਫੀਆਂ ਅਤੇ ਪਿਆਰ ਨਾਲ ਮੈਂ ਉਹਦੇ ਨਾਲ ਦੋਸਤੀ ਵਾਲਾ ਮਾਹੌਲ ਬਣਾਇਆ ਅਤੇ ਉਹਦੀਆਂ ਅਲਾਮਤਾਂ ਨੋਟ ਕਰਕੇ ਦਵਾਈ ਦਿੱਤੀ | ਦੋ ਹਫਤਿਆਂ ਦੇ ਇਲਾਜ ਨਾਲ ਬੱਚੀ ਬਿਲਕੁਲ ਠੀਕ ਹੋ ਗਈ ਅਤੇ ਉਹਨੇ ਖਾਣਾਪੀਣਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਸਾਰਾ ਪਰਿਵਾਰ ਖੁਸ਼ੀ ਮਹਿਸੂਸ ਕਰ ਰਿਹਾ ਹੈ !
ਇੰਦਰਜੀਤ ਕਮਲ

No comments:
Post a Comment