ਅੱਜ ਕੱਲ੍ਹ ਨਵਜੰਮੇ ਬੱਚਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਣੀਆਂ ਆਮ ਜਿਹੀ ਗੱਲ ਹੋ ਗਈ ਹੈ | ਅਕਸਰ ਜਦੋਂ ਕੋਈ ਸੁੱਤੇ ਬੱਚੇ ਦੀ ਫੋਟੋ ਖਿੱਚਣ ਲਗਦਾ ਹੈ ਤਾਂ ਬਹੁਤੇ ਬਜਜੁਰਗ ਲੋਕ ਇੰਝ ਕਰਣ ਤੋਂ ਰੋਕ ਦਿੰਦੇ ਹਨ ਕਿ ਸੁੱਤੇ ਬੱਚੇ ਦੀ ਫੋਟੋ ਨਹੀਂ ਲੈਣੀ ਚਾਹੀਦੀ | #KamalDiKalam
ਇਹਦਾ ਪਿਛੋਕੜ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਜੋ ਮੇਰੇ ਦਿਮਾਗ ਨੇ ਜਵਾਬ ਦਿੱਤਾ ਮੈਂ ਇੱਕ ਗਰੁੱਪ ਵਿਚਲੀ ਪੋਸਟ ਦੀ ਟਿੱਪਣੀ ਵੱਜੋਂ ਸਾਂਝਾ ਕੀਤਾ ਸੀ ! ਹੁਣ ਇਹੋ ਜਵਾਬ ਤੁਹਾਡੇ ਨਾਲ ਸਾਂਝਾ ਕਰਕੇ ਤੁਹਾਡੇ ਵਿਚਾਰ ਪੁੱਛਣਾ ਚਾਹੁੰਦਾ ਹਾਂ ਅਤੇ ਨਾਲ ਹੀ ਜੇ ਹੋਰ ਵੀ ਇਹੋ ਜਿਹੇ ਵਹਿਮ \ ਡਰ ਤੁਹਾਡੀ ਨਜਰ ਵਿੱਚ ਹੋਣ ਤਾਂ ਉਹਨਾਂ ਦਾ ਜ਼ਿਕਰ ਕਰਦੇ ਹੋਏ ਪਿਛੋਕੜ ਬਾਰੇ ਰੌਸ਼ਨੀ ਪਾਉਣ ਦੀ ਕੋਸ਼ਿਸ਼ ਕਰੋ !
ਮੇਰੇ ਦਿਮਾਗ ਮੁਤਾਬਕ ਪਿਛੋਕੜ : ..............
ਹੁਣ ਤਾਂ ਹਰ ਜੇਬ੍ਹ ਵਿੱਚ ਕੈਮਰਾ ਹੈ , ਪਰ ਕੋਈ ਵੇਲਾ ਸੀ ਕਿ ਕੈਮਰੇ ਵਾਲੇ ਨੂੰ ਸਿਰਫ ਖੁਸ਼ੀ ਦੇ ਮੌਕੇ ਵੇਲ਼ੇ ਹੀ ਸੱਦਿਆ ਜਾਂਦਾ ਸੀ ਅਤੇ ਕਦੇ ਕਦੇ ਗ਼ਮੀ ਵੇਲੇ । ਗ਼ਮੀ ਵੇਲੇ ਤਕਰੀਬਨ ਸਿਰਫ ਮੁਰਦੇ ਦੀ ਫੋਟੋ ਵਾਸਤੇ ਹੀ ਬੁਲਾਇਆ ਜਾਂਦਾ ਸੀ , ਇਸ ਕਰਕੇ ਸੁੱਤੇ ਵਿਅਕਤੀ ਦੀ ਫ਼ੋਟੋ ਖਿੱਚਣ ਨਾਲ ਉਹ ਵਾਲਾ ਗ਼ਮੀ ਦਾ ਦ੍ਰਿਸ਼ ਅੱਖਾਂ ਅੱਗੇ ਆ ਜਾਂਦਾ ਹੈ, ਜੋ ਮਨ ਅੰਦਰ ਦਹਿਸ਼ਤ ਪੈਦਾ ਕਰਦਾ ਹੈ ।
ਬਾਕੀ ਤੁਸੀਂ ਦੱਸੋ !
No comments:
Post a Comment