ਆਪਣੀ ਜਮਾਂਦਰੂ ਆਦਤ ਮੁਤਾਬਿਕ ਦੁਪਹਿਰ ਦਾ ਖਾਣਾ ਖਾਕੇ ਥੋੜਾ ਆਰਾਮ ਕਰਨ ਲਈ ਲੰਮਾਂ ਪੈ ਗਿਆ | ਝਪਕੀ ਜਿਹੀ ਲੱਗੀ ਸੀ ਕਿ ਫੋਨ ਦੀ ਘੰਟੀ ਵੱਜੀ | ਫੋਨ ਕਰਨ ਵਾਲਾ ਸ਼ੁੱਧ ਹਿੰਦੀ 'ਚ ਬੋਲਿਆ ," ਰਿਜ਼ਰਵ ਬੈਂਕ ਤੋਂ ਮੈਨੇਜਰ ਬੋਲ ਰਿਹਾ ਹਾਂ , ਤੁਸੀਂ ਆਪਣੇ ATM ਵਾਲੇ ਬੈਂਕ ਖਾਤੇ 'ਚ ਆਧਾਰ ਕਾਰਡ ਨਹੀਂ ਜਮ੍ਹਾਂ ਕਰਵਾਇਆ !"
ਮੈਂ ਕਿਹਾ ," ਜੀ ਕਿਹਦੇ ਨਾਲ ਗੱਲ ਕਰਣੀ ਹੈ ?"
ਉਹਨੇ ਬੜੇ ਭਰੋਸੇ ਨਾਲ ਕਿਹਾ ," ਹੁਣੇ ਦੱਸ ਰਿਹਾ ਹਾਂ !"
ਉਹਨੇ ਮੇਰਾ ਨਾਂ ਦੱਸ ਦਿੱਤਾ | ਮੈਂ ਪੁੱਛਿਆ ," ਕਿਹੜੇ ਬੈਂਕ ਦਾ ?"
ਕਹਿੰਦਾ ," PNB ਦਾ !"
ਮੈਂ ਕਿਹਾ ," PNB 'ਚ ਮੇਰਾ ਕੋਈ ਖਾਤਾ ਨਹੀਂ ਹੈ !"
ਕਹਿੰਦਾ ," ਫਿਰ SBI ਹੋਊ ! ਅਸਲ 'ਚ ਸਾਡੇ ਕੋਲ ਬੈਂਕ ਦਾ ਨਾਂ ਨਹੀਂ ਹੁੰਦਾ |"
ਮੈਂ ਕਿਹਾ ," ਮੇਰਾ SBI ਵਿੱਚ ਵੀ ਖਾਤਾ ਨਹੀਂ ਹੈ !"
ਕਹਿੰਦਾ ," ਬੱਸ ਉਸ ਬੈਂਕ ਦੀ ਗੱਲ ਹੈ , ਜਿਹਦਾ ਤੁਸੀਂ ATM ਵਰਤਦੇ ਹੋ !"
ਮੈਂ ਕਿਹਾ ," ਮੈਂ ਕੋਈ ਵੀ ATM ਨਹੀਂ ਵਰਤਦਾ !"
ਉਹਨੇ ਫੋਨ ਹੀ ਬੰਦ ਕਰ ਦਿੱਤਾ !
ਮੈਂ ਦੁਬਾਰਾ ਫੋਨ ਕੀਤਾ ਤਾਂ ਆਵਾਜ਼ ਆਈ ," ਮੈਂ ਆਪ ਕੀ ਕਿਯਾ ਸਹਾਇਤਾ ਕਰ ਸਕਤਾ ਹੂੰ ?"
ਮੈਂ ਸਲੋਕ ਸੁਣਾਏ ਤਾਂ ਉਹਨੇ ਮੇਰਾ ਫੋਨ ਹੀ ਬਲਾਕ ਕਰ ਦਿੱਤਾ |

No comments:
Post a Comment