ਮਾਤਾ ਦਾ ਕੋਲਡ ਸਟੋਰ \ ਇੰਦਰਜੀਤ ਕਮਲ - Inderjeet Kamal

Latest

Thursday, 10 May 2018

ਮਾਤਾ ਦਾ ਕੋਲਡ ਸਟੋਰ \ ਇੰਦਰਜੀਤ ਕਮਲ


ਮੈਂ ਇੱਕ ਦੁਕਾਨ 'ਤੇ ਖੜ੍ਹਾ ਇੱਕ ਦੋਸਤ ਨਾਲ ਗੱਲਾਂ ਕਰ ਰਿਹਾ ਸਾਂ , ਇੱਕ ਬਜ਼ੁਰਗ ਔਰਤ ਮੇਰੇ ਲਾਗੇ ਹੁੰਦੀ ਹੋਈ ਕਹਿੰਦੀ ," ਵੇ ਪੁੱਤ , ਕੋਲਡ ਸਟੋਰ ਵੀ ਠੀਕ ਕਰ ਦਿੰਨਾ ਏਂ ?"
ਮੈਂ ਮਾਤਾ ਨੂੰ ਹੈਰਾਨਗੀ ਨਾਲ ਵੇਖਿਆ ਕਿ ਇਹਨੂੰ ਕੁਝ ਭੁਲੇਖਾ ਲੱਗ ਗਿਆ ਏ ! ਮੈਂ ਕਿਹਾ ," ਮਾਤਾ ਜੀ ਤੁਹਾਨੂੰ ਕੁਝ ਗਲਤੀ ਲੱਗੀ ਲਗਦੀ ਏ !" #KamalDiKalam
ਕਹਿੰਦੀ ," ਕਿਓਂ , ਤੂੰ ਡਾਕਟਰ ਇੰਦਰਜੀਤ ਨਹੀਂ !"
ਮੈਨੂੰ ਹੋਰ ਹੈਰਾਨੀ ਨਾਲ ਕਿਹਾ ," ਹਾਂਜੀ , ਤੁਸੀਂ ਠੀਕ ਪਛਾਣਿਆਂ ਏਂ ! ਪਰ ਮੈਂ ਕੋਲਡ ਸਟੋਰ ਕਿਵੇਂ ਠੀਕ ਕਰ ਸਕਦਾ ਹਾਂ ?"
ਕਹਿੰਦੀ ," ਹੱਦ ਹੋ ਗਈ ! ਚੰਡੀਗੜ੍ਹ ਤੱਕ ਹੋ ਆਈ ਹਾਂ, ਕਿਸੇ ਤੋਂ ਵੀ ਠੀਕ ਨਹੀਂ ਹੁੰਦਾ ! ਡਾਕਟਰ ਕਹਿੰਦੇ ਨੇ ਜਿੰਨਾ ਚਿਰ ਤੇਰਾ ਕੋਲਡ ਸਟੋਰ ਠੀਕ ਨਹੀਂ ਹੁੰਦਾ ਬਲੱਡ ਵਧਦਾ ਹੀ ਰਹੂ !" 
ਫਿਰ ਮੈਨੂੰ ਸਮਝ ਆਈ ਕਿ ਮਾਤਾ ਦਾ ਕਲੈਸਟਰੋਲ ਵਧਣ ਕਰਕੇ ਬਲੱਡ ਪ੍ਰੈਸ਼ਰ ਦੀ ਦਿੱਕਤ ਰਹਿੰਦੀ ਹੈ !
ਮੈਂ ਕਿਹਾ ," ਮਾਤਾ ਜੀ , ਕਲੀਨਿਕ 'ਤੇ ਆ ਜਾਇਓ , ਕਰ ਦਿਆਂਗਾ ਤੁਹਾਡਾ ਕੋਲਡ ਸਟੋਰ ਠੀਕ !"
" ਜੀਂਦਾ ਰਹਿ ਪੁੱਤ !" ਕਹਿਕੇ ਮਾਤਾ ਚਲੀ ਗਈ !

No comments:

Post a Comment