ਵਰਤੋਂ ਕੁਵਰਤੋਂ \ ਇੰਦਰਜੀਤ ਕਮਲ - Inderjeet Kamal

Latest

Friday, 30 March 2018

ਵਰਤੋਂ ਕੁਵਰਤੋਂ \ ਇੰਦਰਜੀਤ ਕਮਲ

 

                     ਕਮਲਜੀਤ ਸਿੰਘ ਸੁਲਤਾਨਪੁਰ ਲੋਧੀ 
                   Kamaljit  Singh Sultanpur Lodhi
                   कमलजीत सिंह सुलतानपुर लोधी
                         mobile no. 9888144626                                                                 

                                                                                                                                                                        ਕੋਈ ਵੀ ਚੀਜ਼ ਚੰਗੀ ਜਾਂ ਮਾੜੀ ਨਾ ਹੋਕੇ ਉਹਦੀ ਵਰਤੋਂ ਚੰਗੀ ਜਾਂ ਮਾੜੀ ਹੋਣ ਨਾਲ ਉਹਦੇ ਨਤੀਜੇ ਬਦਲ ਜਾਂਦੇ ਹਨ ! ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਫੇਸਬੁੱਕ ਨਾਲ ਜੁੜਿਆ ਹਾਂ ਅਤੇ ਬਹੁਤ ਤਰ੍ਹਾਂ ਤਰ੍ਹਾਂ ਦੇ ਤਜ਼ਰਬੇ ਹੋਏ ਹਨ ,ਜਿਹਨਾਂ ਵਿੱਚੋਂ ਇੱਕ ਅੱਧ ਨੂੰ ਛੱਡਕੇ ਬਹੁਤੇ ਵਧੀਆ ਹੀ ਰਹੇ ਹਨ | ਬਹੁਤ ਲੋਕ ਫੇਸਬੁੱਕ ਉੱਪਰ ਗਾਲ੍ਹੋਗਾਲ੍ਹੀ ਹੁੰਦੇ ਰਹਿੰਦੇ ਹਨ , ਜੋ ਮੈਨੂੰ ਕਦੇ ਵੀ ਚੰਗਾ ਨਹੀਂ ਲੱਗਾ , ਜਿਸ ਕਾਰਣ ਮੈਂ ਇਹੋ ਜਿਹੀ ਪੋਸਟ ਤੋਂ ਪਾਸਾ ਵੱਟ ਕੇ ਲੰਘ ਜਾਂਦਾ ਹਾਂ ! ਕੁੱਲ ਮਿਲਾਕੇ ਮੈਂ ਫੇਸਬੁੱਕ ਤੋਂ ਕੁਝ ਪਾਇਆ ਹੀ ਹੈ ,ਯਾਨੀਕਿ ਹੁਣ ਤੱਕ ਮੇਰੇ ਲਈ ਇਹ ਜ਼ਿਆਦਾਤਰ ਫਾਇਦੇਮੰਦ ਸੌਦਾ ਹੀ ਰਿਹਾ ਹੈ | ਕਈ ਵਰ੍ਹਿਆਂ ਦੇ ਗਵਾਚੇ ਦੋਸਤ ਵੀ ਫੇਸਬੁੱਕ ਨੇ ਹੀ ਮਿਲਾਏ ਹਨ ਅਤੇ ਕਈ ਨਵਿਆਂ ਨਾਲ ਸਾਂਝ ਵੀ ਪਵਾਈ ਹੈ !

ਦੇਸ਼ ਵਿਦੇਸ਼ ਵਿੱਚ ਦੂਰ ਦੁਰਾਡੇ ਬੈਠੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਨੇੜਤਾ ਵੀ ਫੇਸਬੁੱਕ ਨੇ ਵੀ ਵਧਾਈ ਹੈ ! #KamalDiKalam
ਚਾਰ ਸਾਲ ਪਹਿਲਾਂ ਮੇਰੇ ਇੱਕ ਫੋਨ ਕਰਣ 'ਤੇ ਫੇਸਬੁੱਕ ਮਿੱਤਰ ਅਤੇ ਮੁਹਾਲੀ ਦੇ ਸੀਨੀਅਰ ਪੱਤਰਕਾਰ Jatinder Sabharwal ਜੀ ਨੇ ਉਹ ਕੰਮ ਕਰ ਵਿਖਾਇਆ,ਜੋ ਮੈਂਨੂੰ ਦਿਹਾੜੀ ਭੰਨਕੇ ਅਤੇ ਪੈਸੇ ਖਰਚਕੇ ਕਰਨਾ ਪੈਣਾ ਸੀ , ਹੁੰਦਾ ਸ਼ਾਇਦ ਫਿਰ ਵੀ ਨਾ !
ਪਿਛਲੇ ਵਰ੍ਹੇ ਫੇਸਬੁੱਕ ਮਿੱਤਰ ਕਮਲਜੀਤ ਸਿੰਘ ਦਾ ਸੁਨੇਹਾ ਆਇਆ ਕਿ ਉਹਨਾ 'ਡਿਜੀਟਲ ਸੇਵਾ' ਨਾਂ ਦਾ ਇੱਕ ਕਾਰੋਬਾਰ ਸ਼ੁਰੂ ਕੀਤਾ ਹੈ , ਜਿਹਦੇ ਵਿੱਚ ਆਧਾਰ ਕਾਰਡ , ਪੈਨ ਕਾਰਡ , ਬਿਜਲੀ ਦੇ ਬਿੱਲ , ਕਈ ਤਰ੍ਹਾਂ ਦੇ ਬੀਮੇ ਅਤੇ ਪਾਸਪੋਰਟ ਆਦਿ ਦੀ ਸੇਵਾਵਾਂ ਦਿੱਤੀਆਂ ਜਾਣਗੀਆਂ | ਵੇਲਾ ਦੁਪਹਿਰ ਦਾ ਸੀ ਅਤੇ ਮੈਂ ਘਰ ਖਾਣੇ ਲਈ ਪਹੁੰਚਿਆ ਸਾਂ ! ਧਿਆਨ ਆਇਆ ਕਿ ਸਾਡੇ ਪਰਿਵਾਰ ਦੇ ਆਧਾਰ ਕਾਰਡ ਬਣੇ ਤਾਂ ਹਨ , ਪਰ ਕਿਸੇ ਗਲਤੀ ਕਾਰਣ ਜਨਮ ਤਾਰੀਖ ਵਾਲੇ ਖਾਨੇ ਵਿੱਚ ਸਿਰਫ ਸੰਨ ਹੀ ਲਿਖਿਆ ਹੈ ਤਾਰੀਖ ਅਤੇ ਮਹੀਨਾ ਨਹੀਂ ! ਕਮਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨੇ ਕਾਰਡਾਂ ਦੀ ਫੋਟੋ ਭੇਜਣ ਨੂੰ ਕਿਹਾ ! ਫੋਟੋ ਭੇਜਣ ਤੋਂ ਥੋੜੀ ਦੇਰ ਬਾਦ ਹੀ ਵਾਪਸੀ ਸੁਨੇਹਾ ਅਤੇ ਲਿੰਕ ਆ ਗਿਆ ਕਿ ਕੰਮ ਹੋ ਗਿਆ ਹੈ ! ਜਦੋਂ ਫੀਸ ਪੁੱਛੀ ਤਾਂ ਕਮਲਜੀਤ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਉਹਨੇ ਮੇਰੀ ਬੋਹਨੀ ਕੀਤੀ ਹੈ , ਪਰ ਮੈਨੂੰ ਚੰਗਾ ਨਾ ਲੱਗਾ ਕਿ ਸੁੱਕੀ ਬੋਹਨੀ ਚੰਗੀ ਗੱਲ ਨਹੀਂ ਹੈ , ਪਰ ਉਹ ਨਾ ਮੰਨਿਆਂ ! 
ਗੱਲ ਆਈ ਗਈ ਹੋ ਗਈ ! ਅੱਜ ਮੇਰਾ ਆਪਣਾ ਇੱਕ ਕੰਮ ਸੀ, ਜਿਸ ਦੀ ਆਖਰੀ ਤਾਰੀਖ ਨਿਕਲਣ ਵਾਲੀ ਸੀ ! ਮੇਰੇ ਵਕੀਲ ਨੇ ਦੱਸਿਆ ਕਿ ਮੇਰੇ ਪੈਨ ਕਾਰਡ ਅਤੇ ਆਧਾਰ ਕਾਰਡ ਵਿੱਚ ਕੁਝ ਫਰਕ ਹੈ, ਜਿਹਦੇ ਸੁਧਾਰ ਲਈ ਮਹਿਕਮੇ ਵਿੱਚ ਅਰਜੀ ਦੇਣੀ ਪਏਗੀ ਅਤੇ ਕੁਝ ਦਿਨ ਲੱਗਣਗੇ ! ਮੇਰੇ ਦਿਮਾਗ ਵਿੱਚ ਇੱਕ ਦੰਮ ਕਮਲਜੀਤ ਸਿੰਘ ਦਾ ਨਾਂ ਚਮਕਿਆ ਕਿਓਂਕਿ ਕਿ ਉਹਦੇ ਨਾਲ ਗਾਹੇ-ਬ-ਗਾਹੇ ਗੱਲਬਾਤ ਹੁੰਦੀ ਰਹਿੰਦੀ ਹੈ | ਮੈਂ ਫੋਨ ਕੀਤਾ ਤਾਂ ਉਹਨੇ ਕੁਝ ਜ਼ਰੂਰੀ ਦਸਤਾਵੇਜ਼ ਮੰਗੇ ਅਤੇ ਥੋੜੀ ਦੇਰ ਬਾਅਦ ਇੱਕ ਲਿੰਕ ਭੇਜ ਕੇ ਦੱਸ ਦਿੱਤਾ ਕਿ ਕੰਮ ਹੋ ਗਿਆ ਹੈ ਅਤੇ ਥੋੜੇ ਦਿਨਾਂ ਵਿੱਚ ਕਾਗਜ਼ ਘਰ ਆ ਜਾਣਗੇ ! ਮੇਰਾ ਵਕੀਲ ਵੀ ਹੈਰਾਨ ਸੀ ਕਿ ਇੰਨੀ ਛੇਤੀ ਕੰਮ ਕਿਵੇਂ ਹੋ ਗਿਆ ! ਮੈਂ ਕਮਲਜੀਤ ਦੀ ਬਣਦੀ ਫੀਸ ਉਹਨੂੰ ਭੇਜ ਦਿੱਤੀ ਅਤੇ ਮੈਂ ਉਲਝਨ ਤੋਂ ਬਚ ਗਿਆ !
ਧੰਨਵਾਦ ਕਮਲਜੀਤ ਸਿੰਘ !

No comments:

Post a Comment