ਪਿਛਲੇ ਸਾਲ ਇੱਕ ਮੋਬਾਇਲ ਕੰਪਨੀ ਵਿੱਚ ਕੰਮ ਕਰਨ ਵਾਲਾ ਨੌਜਵਾਨ ਰਵੀ ਭੱਲਾ ਆਪਣੀ ਬੇਟੀ ਰਾਧੀਕਾ ਨੂੰ ਲੈਕੇ ਆਇਆ, ਜਿਸਦੀ ਖੱਬੀ ਲੱਤ ਜਨਮ ਤੋਂ ਹੀ ਕਾਫੀ ਟੇਢੀ ਸੀ | ਰਵੀ ਨੇ ਦੱਸਿਆ ਕਿ ਉਹਨੇ ਆਪਣੀ ਬੇਟੀ ਦੀ ਲੱਤ ਬਾਰੇ ਕਈ ਹਸਪਤਾਲਾਂ ਵਿੱਚ ਸਲਾਹ ਲਈ, ਸਾਰਿਆਂ ਨੇ ਹੀ ਉਹਦੀ ਲੱਤ ਦਾ ਇਲਾਜ ਅਪ੍ਰੇਸ਼ਨ ਹੀ ਦੱਸਿਆ ,ਜਿਹਦਾ ਖਰਚਾ ਸਾਢੇ ਚਾਰ ਤੋਂ ਪੰਜ ਲੱਖ ਰੁਪਏ ਦੱਸਿਆ ,ਜੋ ਰਵੀ ਦੇ ਵੱਸ ਦੀ ਗੱਲ ਨਹੀਂ ਸੀ ! #KamalDiKalam
ਰਵੀ ਦੀਆਂ ਤਿੰਨ ਪੀੜੀਆਂ ਨਾਲ ਮੇਰੀ ਸਾਂਝ ਰਹੀ ਹੈ ਅਤੇ ਰਵੀ ਦੀ ਔਲਾਦ ਚੌਥੀ ਪੀੜੀ ਹੈ ! ਸਾਰੇ ਪਰਿਵਾਰ ਨੂੰ ਮੇਰੇ ਉੱਪਰ ਕਾਫੀ ਭਰੋਸਾ ਹੈ , ਜਿਸ ਕਾਰਣ ਉਹਨੇ ਮੇਰੀ ਸਲਾਹ ਮੰਨਕੇ ਮੇਰੇ ਕੋਲੋਂ ਆਪਣੀ ਬੇਟੀ ਦਾ ਹੋਮਿਓਪੈਥਿਕ ਇਲਾਜ ਸ਼ੁਰੂ ਕਰ ਦਿੱਤਾ | ਮੈਂ ਉਹਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਲਾਜ ਥੋੜਾ ਲੰਮਾਂ ਚੱਲੇਗਾ | ਰਵੀ ਨੇ ਆਪਣੀ ਬੇਟੀ ਦਾ ਇਲਾਜ ਬੜੀ ਲਗਨ ਨਾਲ ਕਰਵਾਇਆ ਅਤੇ ਹੁਣ ਰਾਧੀਕਾ ਦੀ ਲੱਤ ਤਕਰੀਬਨ ਬਿਲਕੁਲ ਸਿੱਧੀ ਹੋ ਗਈ ਹੈ | ਥੋੜੀ ਬਹੁਤੀ ਰਹਿ ਗਈ ਕਸਰ ਆਉਣ ਵਾਲੇ ਦਿਨਾਂ ਵਿੱਚ ਪੂਰੀ ਹੋ ਜਾਏਗੀ |
ਸਾਰਾ ਪਰਿਵਾਰ ਬਹੁਤ ਖੁਸ਼ ਹੈ !

No comments:
Post a Comment