ਵਾਰਸ ਸ਼ਾਹ ਨਹੀਂ ਝੂਠਾ ਹੋਣ ਦੇਣਾ \ ਇੰਦਰਜੀਤ ਕਮਲ - Inderjeet Kamal

Latest

Wednesday, 14 March 2018

ਵਾਰਸ ਸ਼ਾਹ ਨਹੀਂ ਝੂਠਾ ਹੋਣ ਦੇਣਾ \ ਇੰਦਰਜੀਤ ਕਮਲ


ਇੱਕ ਦੋਸਤ ਦੀ ਦੋ ਢਾਈ ਸਾਲ ਕੋਈ ਸੂਹ ਨਾ ਲੱਗੀ , ਪਰ ਮੈਂ ਵੀ ਉਹਨੂੰ ਕਦੇ ਘੱਟ ਹੀ ਯਾਦ ਕੀਤਾ ਕਿਓਂਕਿ ਮੈਂ ਉਹਦੇ ਸੁਭਾਹ ਤੋਂ ਕਦੇ ਵੀ ਜਿਆਦਾ ਪ੍ਰਭਾਵਿਤ ਨਹੀਂ ਸਾਂ ਹੋਇਆ ! ਉਹ ਅਚਾਨਕ ਮੇਰੇ ਕਲੀਨਿਕ 'ਤੇ ਪਹੁੰਚਿਆ ਤਾਂ ਮੈ ਹੈਰਾਨੀ ਨਾਲ ਪੁੱਛਿਆ ਕਿ ਉਹ ਕਿੱਥੇ ਗਾਇਬ ਰਿਹਾ ਐਨਾ ਚਿਰ ? ਉਹਨੇ ਬੜੇ ਮਾਣ ਨਾਲ ਦੱਸਿਆ ਕਿ ਉਹ ਤਾਂ ਪਿਛਲੇ ਦੋ ਸਾਲਾਂ ਤੋਂ ਪਰਿਵਾਰ ਸਹਿਤ ਅਮਰੀਕਾ 'ਚ ਸੈੱਟ ਹੋ ਗਿਆ ਹੈ | ਬੜੀ ਹੈਰਾਨੀ ਹੋਈ | #KamalDiKalam
ਖੈਰ ! ਕੰਮ ਧੰਦੇ ਬਾਰੇ ਗੱਲਾਂ ਚੱਲੀਆਂ ਤਾਂ ਉਹਨੇ ਦੱਸਿਆ ਕਿ ਉਹ ਚਾਹਪੱਤੀ ਪੈਕ ਕਰਨ ਵਾਲੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ , ਜਿਥੇ ਦੇਸੀ ਕਿਸਮ ਦੀ ਯਾਨੀ ਮੁਲੱਠੀ , ਇਲਾਚੀ , ਸੌਂਫ ਆਦਿ ਪਾਕੇ ਚਾਹਪੱਤੀ ਪੈਕ ਕੀਤੀ ਜਾਂਦੀ ਹੈ ! ਉਹਨੇ ਦੱਸਿਆ ਕਿ ਫੈਕਟਰੀ ਵਿੱਚ ਕੰਮ ਕਰਨ ਵਾਲਾ ਹਰ ਕਾਮਾਂ ਹਰ ਹਫਤੇ ਦੇ ਅੰਤ ਵਿੱਚ ਇੱਕ ਤੋਂ ਤਿੰਨ ਪੈਕਟ ਉਸ ਚਾਹਪੱਤੀ ਦੇ ਮੁਫਤ ਵਿੱਚ ਲੈ ਸਕਦਾ ਹੈ ! #KamalDiKalam
ਉਹਨੇ ਦੱਸਿਆ ਕਿ ਉਹ ਜਦੋਂ ਤੋਂ ਕੰਮ ਕਰ ਰਿਹਾ ਹੈ , ਹਰ ਹਫਤੇ ਪੂਰੇ ਤਿੰਨ ਪੈਕਟ ਹੀ ਲਿਆਉਂਦਾ ਰਿਹਾ | ਉਹਦੀ ਪਤਨੀ ਨੇ ਉਹਨੂੰ ਕਈ ਵਾਰ ਟੋਕਿਆ ਕਿ ਜਦੋਂ ਉਹ ਇਹ ਚਾਹਪੱਤੀ ਵਰਤਦੇ ਨਹੀਂ ਹਨ ਫਿਰ ਢੇਰ ਇਕੱਠੀ ਕਰਨ ਦੀ ਕੀ ਲੋੜ ਹੈ ! ਪਰ ਉਹ ਨਾ ਟਲਿਆ !
ਭਾਰਤ ਆਉਣ ਵੇਲੇ ਉਹਨੇ 100 ਤੋਂ ਵੱਧ ਪੈਕਟ ਬੈਗਾਂ ਵਿੱਚ ਪਾ ਲਏ , ਪਰ ਤਕਰੀਬਨ ਸਾਰੇ ਹੀ ਹਵਾਈ ਅੱਡੇ ਉੱਪਰ ਛੱਡਣੇ ਪਏ ! 
ਮੈਂ ਕਿਹਾ ,"ਵਾਹ ਬਈ ਵਾਹ ! ਨੋਟਾਂ ਤੋਂ ਡਾਲਰਾਂ 'ਚ ਖੇਡਣ ਲੱਗ ਪਿਆ ,ਪਰ ਆਦਤਾਂ ਨਹੀਂ ਬਦਲੀਆਂ !

No comments:

Post a Comment