ਜਿਮੀਕੰਦ ਵਾਲਾ ਸ਼ਾਹੀ ਪਨੀਰ \ ਇੰਦਰਜੀਤ ਕਮਲ - Inderjeet Kamal

Latest

Monday, 29 January 2018

ਜਿਮੀਕੰਦ ਵਾਲਾ ਸ਼ਾਹੀ ਪਨੀਰ \ ਇੰਦਰਜੀਤ ਕਮਲ


ਜਿਮੀਕੰਦ ਵਾਲਾ ਸ਼ਾਹੀ ਪਨੀਰ \ ਇੰਦਰਜੀਤ ਕਮਲ 
ਅਸੀਂ ਕਿਸੇ ਦੇ ਘਰ ਲੋਹੜੀ ਦੇ ਪ੍ਰੋਗਰਾਮ 'ਤੇ ਗਏ , ਕਾਫੀ ਇਕੱਠ ਸੀ ! ਖੂਬ ਰੌਣਕ ਮੇਲਾ , ਹਰ ਤਰ੍ਹਾਂ ਦਾ ਸਵਾਦੀ ਖਾਣਾਪੀਣਾ ਸੀ ! ਅਸੀਂ ਪ੍ਰੋਗਰਾਮ ਦੇ ਅੰਤ ਵਿੱਚ ਮੇਜ਼ਬਾਨਾਂ ਨੂੰ ਮਿਲ ਰਹੇ ਸਾਂ ਤਾਂ ਇੱਕ ਹੱਟੀਕੱਟੀ ਜਨਾਨੀ ਆਕੇ ਮੇਜ਼ਬਾਨ ਔਰਤ ਨੂੰ ਕਹਿੰਦੀ ," ਭੈਣਜੀ , ਰਾਧਾਸਵਾਮੀ ! ਮਜ਼ਾ ਆ ਗਿਆ ਖਾਣਾ ਖਾ ਕੇ ! ਜ਼ਿਮੀਕੰਦ ਵਾਲਾ ਸ਼ਾਹੀ ਪਨੀਰ ਬੜਾ ਸਵਾਦ ਸੀ ! ਜ਼ਰਾ ਆਪਣੇ ਹਲਵਾਈ ਤੋਂ ਉਹਦੀ ਰੈਸੇਪੀ ਪੁੱਛ ਦਿਓਗੇ ?" #KamalDiKalam
" ਜ਼ਿਮੀਕੰਦ ਵਾਲਾ ਸ਼ਾਹੀ ਪਨੀਰ ? " ਮੇਜ਼ਬਾਨ ਔਰਤ ਨੇ ਉਲਟਾ ਸਵਾਲ ਕੀਤਾ !
" ਹਾਂਜੀ ! ਪੀਸ ਤਾਂ ਤਿੰਨ ਹੀ ਆਏ ਸਨ ਛੋਟੇ ਛੋਟੇ ਪਰ ਮਜ਼ੇਦਾਰ ਸਨ , ਥੋੜਾ ਹੋਰ ਪਵਾ ਲੈਂਦੇ !" ਮਹਿਮਾਨ ਔਰਤ ਨੇ ਕਿਹਾ !
ਮੈਂ ਉਹਨਾਂ ਦੀ ਵਾਰਤਾਲਾਪ ਬੜੇ ਧਿਆਨ ਨਾਲ ਸੁਣ ਰਿਹਾ ਸਾਂ ! ਮੇਜ਼ਬਾਨ ਨੇ ਮੁੰਡੇ ਨੂੰ ਭੇਜਕੇ ਹਲਵਾਈ ਨੂੰ ਬੁਲਾਇਆ | ਹਲਵਾਈ ਦੇ ਆਉਂਦਿਆਂ ਹੀ ਮੇਜ਼ਬਾਨ ਔਰਤ ਨੇ ਪੁੱਛਿਆ ," ਭਾਈ ਸਾਹਿਬ , ਆਪਾਂ ਅੱਜ ਦਾਲ ਸਬਜ਼ੀ ਕਿਹੜੀ ਕਿਹੜੀ ਬਣਾਈ ਏ ? "
" ਦਾਲ ਮਖਣੀ , ਸ਼ਾਹੀ ਪਨੀਰ ਤੇ ਦਮ ਆਲੂ !" ਹਲਵਾਈ ਦਾ ਸਿੱਧਾ ਜਿਹਾ ਉੱਤਰ ਸੀ !
"ਸ਼ਾਹੀ ਪਨੀਰ 'ਚ ਜ਼ਿਮੀਕੰਦ ਵੀ ਪਾਇਆ ਸੀ ?" ਮੇਜ਼ਬਾਨ ਔਰਤ ਨੇ ਪੁੱਛਿਆ !
" ਨਹੀਂ ਜੀ !" ਹਲਵਾਈ ਦਾ ਸੰਖੇਪ ਜਿਹਾ ਉੱਤਰ ਸੀ |
" ਪਰ , ਮੈਨੂੰ ਸ਼ਾਹੀ ਪਨੀਰ 'ਚ ਜ਼ਿਮੀਕੰਦ ਦੇ ਪੀਸ ਆਏ ਨੇ |" ਮਹਿਮਾਨ ਔਰਤ ਵਿੱਚ ਬੋਲ ਪਈ !

" ਅੱਛਾ ਅੱਛਾ ! ਸ਼ਾਹੀ ਪਨੀਰ ਤੇ ਮੀਟ ਇੱਕੋ ਡੋਹਰੀ ਨਾਲ ਪਾਉਂਦੇ ਰਹੇ ਨੇ ਮੁੰਡੇ , ਉਹਦੇ ਕਰਕੇ ਮੀਟ ਦੇ ਛੋਟੇ ਪੀਸ ਆ ਗਏ ਹੋਣਗੇ !" ਕਹਿਕੇ ਹਲਵਾਈ ਚਲਾ ਗਿਆ 'ਤੇ ਅਸੀਂ ਵੀ ਆਉਣਾ ਹੀ ਚੰਗਾ ਸਮਝਿਆ | ਬਾਅਦ 'ਚ ਪਤਾ ਨਹੀਂ ਕੀ ਹੋਇਆ | ਪਤਾ ਵੀ ਹੋਊ ਤੇ ਦੱਸਣਾ ਨਹੀਂ ਮੈਂ !

No comments:

Post a Comment