ਬਦਲਾਵ \ ਇੰਦਰਜੀਤ ਕਮਲ
ਲੋਕਾਂ ਵਿੱਚ ਕੱਟੜਤਾ ਜਿੰਨੀ ਮਰਜ਼ੀ ਹੋਵੇ, ਪਰ ਮਨੁੱਖ ਆਪਣੀ ਸਹੂਲਤ ਮੁਤਾਬਕ ਵਕਤ ਵਕਤ ਤੇ ਆਪਣੇ ਵੱਲੋਂ ਬਣਾਏ ਕਾਇਦੇ ਕਾਨੂੰਨ ਬਦਲਦਾ ਰਹਿੰਦਾ ਹੈ | #KamalDiKalam
ਕਈ ਸਾਲ ਪਹਿਲਾਂ ਲੋਕ ਜਦੋਂ ਕਿਸੇ ਦਾ ਅੰਤਿਮ ਸਸਕਾਰ ਕਰਕੇ ਆਉਂਦੇ ਸਨ ,ਤਾਂ ਬਹੁਤੇ ਲੋਕ ਆ ਕੇ ਆਪਣੇ ਪਾਏ ਕੱਪੜੇ ਉਤਾਰ ਕੇ ਧੋਣ ਲਈ ਭਿਓਂ ਦਿੰਦੇ ਸਨ ਅਤੇ ਖੁਦ ਨਹਾਉਂਦੇ ਜ਼ਰੂਰ ਸਨ ! ਸਿਆਲ ਵਿੱਚ ਗਰਮ ਕਪੜਿਆਂ ਨੂੰ ਇਸ ਵਹਿਮ ਤੋਂ ਛੂਟ ਮਿਲ ਜਾਂਦੀ ਸੀ ਕਿਓਂਕਿ ਉਹ ਛੇਤੀ ਸੁੱਕਦੇ ਨਹੀਂ ਸਨ !
ਹੌਲੀ ਹੌਲੀ ਲੋਕਾਂ ਨੇ ਕਪੜੇ ਬਦਲਣ ਅਤੇ ਨਹਾਉਣ ਵਾਲਾ ਕੰਮ ਛੱਡ ਕੇ ਮੂੰਹ ਹੱਥ ਧੋਅ ਕੇ ਕੰਮ ਚਲਾਉਣਾ ਸ਼ੁਰੂ ਕਰ ਦਿੱਤਾ !
ਲੋਕਾਂ ਦੇ ਦਿਮਾਗ ਵਿੱਚ ਸ਼ਮਸ਼ਾਨਘਾਟ ਵਿੱਚੋਂ ਨਾਲ ਆਈ ਕਿਸੇ ਬਲਾਅ ਦਾ ਡਰ ਹੁੰਦਾ ਸੀ !ਹੁਣ ਤੇਜ਼ ਰਫਤਾਰ ਜਿੰਦਗੀ ਕਾਰਣ ਲੋਕਾਂ ਕੋਲ ਵਕਤ ਦੀ ਘਾਟ ਹੈ ਤੇ ਲੋਕ ਸ਼ਮਸ਼ਾਨਘਾਟ ਤੇ ਲੱਗੀ ਟੂਟੀ ਤੋਂ ਘੁੱਟ ਕੁ ਪਾਣੀ ਲੈਕੇ ਸਿਰ ਤੇ ਛਿੱਟਾ ਮਾਰ ਕੇ ਆਪਣਾ ਵਹਿਮ ਦੂਰ ਕਰ ਲੈਂਦੇ ਹਨ !
ਅੱਜ ਵੀ ਲੋਕ ਸ਼ਮਸ਼ਾਨਘਾਟ ਤੋਂ ਮੁੜਣ ਵੇਲੇ ਤੀਲਾ ਤੋੜਕੇ ਸੁੱਟਦੇ ਵੇਖੇ ਜਾਂਦੇ ਹਨ , ਕਿਓਂਕਿ ਇਹ ਕੰਮ ਗੱਲਾਂਬਾਤਾਂ ਕਰਦੇ ਹੋਏ ਹੀ ਧਰਤੀ ਤੋਂ ਕੋਈ ਵੀ ਤੀਲਾ ਚੁੱਕਕੇ ਕੀਤਾ ਜਾ ਸਕਦਾ ਹੈ ਅਤੇ ਵਕਤ ਖਰਾਬ ਨਹੀਂ ਹੁੰਦਾ !
ਜੈ ਬਾਬਾ ਵਕਤਾਨੰਦ ਜੀ !
No comments:
Post a Comment