ਪਿਛਲੇ ਮਹੀਨੇ ਇੱਕ ਫੋਨ ਆਇਆ ਕਿ ਪਟਿਆਲਾ ਤੋਂ ਤੁਹਾਡਾ ਫੇਸਬੁੱਕ ਮਿੱਤਰ ਜਸਮੇਲ ਸਿੰਘ ਬੋਲ ਰਿਹਾ ਹਾਂ | ਉਹਨਾਂ ਮੈਨੂੰ ਮੇਰੇ ਕਲੀਨਿਕ 'ਤੇ ਆਕੇ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਅਤੇ ਮੇਰੇ Inderjeet Clinicਦਾ ਪਤਾ ਮੰਗਿਆ | ਮੈਂ ਕਹਿ ਦਿੱਤਾ ਕਿ ਜਦੋਂ ਆਓਗੇ ਫੋਨ ਕਰਕੇ ਆ ਜਾਣਾ ਅਤੇ ਯਮੁਨਾਨਗਰ ਪਹੁੰਚਕੇ ਫੋਨ ਕਰ ਲੈਣਾ , ਮੈ ਪਤਾ ਸਮਝਾ ਦਿਆਂਗਾ | ਉਹਨਾਂ ਕਿਹਾ ਕਿ ਉਹ ਪਟਿਆਲਾ ਤੋਂ ਚੱਲਣ ਹੀ ਲੱਗੇ ਨੇ | #KamalDiKalam
ਜਦੋਂ ਕਾਫੀ ਦੇਰ ਕੋਈ ਫੋਨ ਨਾ ਆਇਆ ਤਾਂ ਮੈਂ ਸੋਚਿਆ ਸ਼ਾਇਦ ਉਹਨਾਂ ਦਾ ਪ੍ਰੋਗਰਾਮ ਬਦਲ ਗਿਆ ਹੋਵੇਗਾ ! ਥੋੜੀ ਦੇਰ ਬਾਅਦ ਇੱਕ ਖੂਬਸੂਰਤ ਜੋੜਾ ਤਿੰਨ ਕੁ ਵਰ੍ਹਿਆਂ ਦੀ ਬਹੁਤ ਹੀ ਸੁੰਦਰ ਬੱਚੀ ਨਾਲ ਮੇਰੇ ਕਲੀਨਿਕ ਅੰਦਰ ਦਾਖਲ ਹੋਇਆ ਤਾਂ ਮੇਰੇ ਮੂੰਹੋਂ ਅਚਾਨਕ ਨਿਕਲਿਆ ," ਤੁਸੀਂ ਫੋਨ ਤਾਂ ਕੀਤਾ ਨਹੀਂ ਫੇਰ ਕਲੀਨਿਕ ਕਿਵੇਂ ਲੱਭ ਲਿਆ ?"
ਜਵਾਬ ਮਿਲਿਆ ," ਸਾਨੂੰ Google ਬਾਬੇ ਨੇ ਦੱਸ ਦਿੱਤਾ |" ਨਾਲ ਹੀ ਉਲਟਾ ਸਵਾਲ ਸੀ ,"ਆਪਾਂ ਕਦੇ ਮਿਲੇ ਤਾਂ ਹੈ ਨਹੀਂ ਫਿਰ ਤੁਸੀਂ ਕਿਵੇਂ ਪਛਾਣ ਲਿਆ ?"
ਮੈਂ ਕਿਹਾ ," ਜੇ ਤੁਹਾਨੂੰ Google ਬਾਬਾ ਦੱਸ ਸਕਦਾ ਏ ਤਾਂ ਮੈਨੂੰ ਵੀ ' ਫੇਸਬੁੱਕ ਮਾਤਾ ' ਤੁਹਾਡੇ ਦਰਸ਼ਨ ਪਹਿਲਾਂ ਹੀ ਕਰਵਾ ਸਕਦੀ ਹੈ |"
ਖੈਰ ! ਉਹਨਾਂ ਆਪਣੀ ਬੜੀ ਪਿਆਰੀ ਅਤੇ ਸੁੰਦਰ ਬੱਚੀ ਬਾਰੇ ਦੱਸਿਆ ਕਿ ਉਹ ਬੋਲਦੀ ਨਹੀਂ ਹੈ , ਸਿਰਫ ਮਾਮਾ ਪਾਪਾ ਹੀ ਕਹਿੰਦੀ ਹੈ , ਚੱਲਣਾ ਵੀ ਦੇਰ ਨਾਲ ਸਿੱਖੀ ਸੀ | ਬੱਚੀ ਬਾਰੇ ਹੋਰ ਲੋੜੀਂਦੀ ਜਾਣਕਾਰੀ ਲੈਕੇ ਮੈਂ ਉਹਨਾਂ ਨੂੰ ਇੱਕ ਮਹੀਨੇ ਦੀ ਦਵਾਈ ਦੇ ਕੇ ਭੇਜ ਦਿੱਤਾ |
ਉਹਨਾਂ ਦੇ ਦਵਾਈ ਲੈਕੇ ਜਾਣ ਤੋਂ ਇੱਕ ਹਫਤਾ ਬਾਅਦ ਹੀ ਫੋਨ ਆਇਆ ਕਿ ਬੱਚੀ ' ਇਬਾਦਤ ' ਬਹੁਤ ਸਾਰੇ ਸ਼ਬਦ ਬੋਲਣ ਲੱਗ ਪਈ ਹੈ ਤਾਂ ਮੇਰਾ ਮਨ ਬਾਗੋਬਾਗ ਹੋ ਗਿਆ !

No comments:
Post a Comment