ਮੇਰੇ ਕੋਲ ਪਿੰਡ ਬੂੜੀਆ ਤੋਂ ਗੁੱਤਾਂ ਕੱਟਣ ਦੀਆਂ ਘਟਨਾਵਾਂ ਤੋਂ ਡਰੀਆਂ ਔਰਤਾਂ ਦੇ ਬਾਰਬਾਰ ਫੋਨ ਆ ਰਹੇ ਸਨ ਤਾਂ ਅਸੀਂ ਐਤਵਾਰ ( 20-08-17 ) ਦਾ ਪਰੋਗਰਾਮ ਬਣਾ ਕੇ ਉਹਨਾਂ ਨੂੰ ਪਿੰਡ ਦੇ ਗੁਰਦਵਾਰੇ ਵਾਲੇ ਚੌਂਕ ਵਿੱਚ ਢਾਈ ਵਜੇ ਇੱਕ ਦਵਾਈਆਂ ਵਾਲੀ ਦੁਕਾਨ ਕੋਲ ਮਿਲਣ ਦਾ ਵਕਤ ਦੇ ਦਿੱਤਾ | ਮੇਰੇ ਨਾਲ ਨੱਬੇ ਵਰ੍ਹਿਆਂ ਦੇ ਤਰਕਸ਼ੀਲ ਆਗੂ ਸ਼੍ਰੀ ਆਰ. ਪੀ. ਗਾਂਧੀ, Harbhajan Singh ਤੇ ਮੇਰਾ ਬੇਟਾ Kapil Sharma ਪਿੰਡ ਵੱਲ ਨੂੰ ਚੱਲ ਪਏ ! ਕੁਝ ਕਾਰਣਾ ਕਰਕੇ ਅਸੀਂ ਢਾਈ ਵਜੇ ਦੀ ਥਾਂ ਸਾਢੇ ਤਿੰਨ ਵਜੇ ਪਹੁੰਚੇ | ਚੌਂਕ ‘ਚ ਧੁੱਪੇ ਖੜੀਆਂ ਔਰਤਾਂ ਇੱਕ ਘੰਟੇ ਤੋਂ ਸਾਡੀ ਉਡੀਕ ਕਰ ਰਹੀਆਂ ਸਨ, ਜਿਹਨਾਂ ਵਿੱਚੋਂ ਕਈ ਮੇਰੀਆਂ ਜਾਣੂ ਸਨ, ਜਿਹਨਾਂ ਦਾ ਆਪਣਾ ਜਾਂ ਉਹਨਾਂ ਦੇ ਘਰਦੇ ਕਿਸੇ ਜੀਅ ਦਾ ਇਲਾਜ ਮੇਰੇ ਕੋਲੋਂ ਹੋਇਆ ਸੀ!
ਉਹਨਾਂ ਵਿੱਚੋਂ ਦੋ ਔਰਤਾਂ ਨੂੰ ਅਸੀਂ ਆਪਣੇ ਨਾਲ ਕਾਰ ‘ਚ ਬੈਠਾ ਕੇ ਅੱਗੇ ਚੱਲ ਪਏ ਤਾਂ ਕਿ ਉਹ ਸਾਨੂੰ ਰਸਤਾ ਦੱਸ ਸਕਣ, ਬਾਕੀ ਔਰਤਾਂ ਸਾਡੇ ਮਗਰ ਪੈਦਲ ਚੱਲ ਪਈਆਂ | ਅਸੀਂ ਇੱਕ ਘਰ ਵਿੱਚ ਪਹੁੰਚੇ ਜਿੱਥੇ ਬਹੁਤ ਇੱਕਠ ਸੀ | ਪਾਣੀ ਪੀਣ ਤੋਂ ਬਾਦ ਜਦੋਂ ਅਸੀਂ ਮਸਲੇ ਬਾਰੇ ਗੱਲ ਕਰਨੀ ਚਾਹੀ ਤਾਂ ਕੋਈ ਆਪਣੇ ਗੁੰਮ ਹੋਏ ਮੁੰਡੇ ਦੀ ਫੋਟੋ ਚੁੱਕ ਲਿਆਇਆ ਤੇ ਕੋਈ ਆਪਣੇ ਬੀਮਾਰ ਬਾਪ ਦੀਆਂ ਹਸਪਤਾਲ ਦੀਆਂ ਰਿਪੋਰਟਾਂ | ਉਹਨਾਂ ਨੂੰ ਥੋੜਾ ਹੌਸਲਾ ਦੇਣ ਤੋਂ ਬਾਦ ਮੈਂ ਉਥੇ ਖੜੀਆਂ ਔਰਤਾਂ ਨੂੰ ਪੁੱਛਿਆ ਕਿ ਉਹਨਾਂ ਵਿੱਚੋਂ ਕਿਹਦੀ ਗੁੱਤ ਕੱਟੀ ਹੈ, ਤਾਂ ਉਹਨਾਂ ਦੱਸਿਆ ਕਿ ਉਹਨਾਂ ਵਿੱਚੋਂ ਕਿਸੇ ਦੀ ਵੀ ਨਹੀਂ ਕੱਟੀ ਗਈ, ਉਹਨਾਂ ਨੇ ਤਾਂ ਸਾਨੂੰ ਆਪਣੇ ਬਚਾਅ ਵਾਸਤੇ ਕੁਝ ਕਰਣ ਲਈ ਬੁਲਾਇਆ ਹੈ ਤਾਂਕਿ ਉਹਨਾਂ ਦੀਆਂ ਗੁੱਤਾਂ ਨਾ ਕੱਟੀਆਂ ਜਾਣ |
ਅਸੀਂ ਉਹਨਾਂ ਨੂੰ ਕੁਝ ਹਦਾਇਤਾਂ ਦੇਕੇ ਚੱਲਣ ਲੱਗੇ ਤਾਂ ਇੱਕ ਸਾਹਮਣੇ ਘਰ‘ਚੋਂ ਸਾਨੂੰ ਬੁਲਾਵਾ ਆ ਗਿਆ, ਜਿਸ ਘਰ ਵਿੱਚ ਕੁਝ ਦਿਨ ਪਹਿਲਾਂ ਇੱਕ ਔਰਤ ਦੀ ਗੁੱਤ ਕੱਟੀ ਗਈ ਸੀ | ਉਸ ਘਰ ਗਏ ਤਾਂ ਇੱਕ ਬਰਾਂਡੇ ਵਿੱਚ ਅਧਖੜ ਉਮਰ ਦੀ ਇੱਕ ਔਰਤ ਮੰਜੇ ਉੱਪਰ ਬੈਠੀ ਸੀ, ਜਿਸ ਬਾਰੇ ਦੱਸਿਆ ਗਿਆ ਕਿ ਤਕਰੀਬਨ ਵੀਹ ਵਰ੍ਹੇ ਪਹਿਲਾਂ ਉਹਦੇ ਉੱਤੇ ਕੰਧ ਡਿੱਗ ਪਈ, ਜਿਸ ਤੋਂ ਬਾਦ ਉਹ ਚੱਲ ਫਿਰ ਨਹੀਂ ਸਕਦੀ | ਥੋੜੇ ਦਿਨ ਪਹਿਲਾਂ ਹੀ ਉਹਦੀ ਗੁੱਤ ਕੱਟੀ ਗਈ ਸੀ | ਉੱਥੇ ਖੁੱਲ੍ਹਾ ਬਰਾਂਡਾ ਹੋਣ ਕਰਕੇ ਸਾਡੇ ਆਸਪਾਸ ਭੀੜ ਸੀ, ਫਿਰ ਵੀ ਮੈਂ ਉਸ ਔਰਤ ਨੂੰ ਸਵਾਲ ਕੀਤਾ ਕਿ ਗੁੱਤ ਕਦੋਂ ਤੇ ਕਿਵੇਂ ਕੱਟੀ ਗਈ? ਉਹਦਾ ਖਿਝ ਭਰਿਆ ਜਵਾਬ ਸੀ ਕਿ ਉਹਨੂੰ ਕੁਝ ਪਤਾ ਨਹੀਂ, ਉਹਨੂੰ ਉਦੋਂ ਵੀ ਚੱਕਰ ਆ ਰਹੇ ਸਨ ਤੇ ਹੁਣ ਵੀ ਆ ਰਹੇ ਸਨ | ਸਤਿਥੀ ਸਪਸ਼ਟ ਸੀ ਪਰ ਲੋਕਾਂ ਸਾਹਮਣੇ ਕੁਝ ਕਹਿਣ ਦੀ ਬਜਾਏ ਅਸੀਂ ਉਹਨੂੰ ਹੌਸਲਾ ਦੇਕੇ ਵਾਪਸ ਚੱਲ ਪਏ | ਇੰਨੇ ਚਿਰ ਨੂੰ ਸਾਡੇ ਪਹੁੰਚਣ ਦੀ ਖਬਰ ਪਿੰਡ ਵਿੱਚ ਫੈਲ ਚੁੱਕੀ ਸੀ, ਜਿਸ ਕਾਰਨ ਲੋਕ ਪੀੜਿਤ ਔਰਤਾਂ ਨੂੰ ਲੈਕੇ ਪਹੁੰਚਣ ਲੱਗੇ | ਕੁਝ ਮੋਹਤਬਰ ਬੰਦੇ ਸਾਨੂੰ ਪਿੰਡ ਦੇ ਸਭ ਤੋਂ ਵੱਡੇ ਮਦਰੱਸੇ ‘ਚ ਲੈ ਗਏ ਅਤੇ ਸਾਰਿਆਂ ਨੂੰ ਉਥੇ ਪਹੁੰਚਣ ਲਈ ਕਿਹਾ |
ਸਾਡੀ ਮੰਗ ਮੁਤਾਬਕ ਸਾਨੂੰ ਇੱਕ ਵੱਖਰਾ ਕਮਰਾ ਦੇ ਦਿੱਤਾ ਗਿਆ ਤਾਂ ਕਿ ਅਸੀਂ ਪੀੜਿਤ ਔਰਤਾਂ ਨਾਲ ਗੱਲਬਾਤ ਕਰ ਸਕੀਏ ! ਸਭ ਤੋਂ ਪਹਿਲਾਂ ਇੱਕ ਹਿੰਦੂ ਔਰਤ ਆਈ ਜਿਹਨੇ ਆਪਣੇ ਹੱਥ ਵਿੱਚ ਫੜਿਆ ਕਾਗਜ਼ ਖੋਲ੍ਹਕੇ ਬੈਂਚ ਉੱਤੇ ਰੱਖ ਦਿੱਤਾ ਜਿਹਦੇ ਵਿੱਚ ਬਹੁਤ ਸੋਹਣੇ ਸਾਫ਼ ਸੁਥਰੇ ਵਾਲਾਂ ਦੀ ਇੱਕ ਮੋਟੀ ਲਟ ਸੀ, ਉਹਦੇ ਉੱਪਰ ਲਿਪਟੇ ਰਬੜਬੈਂਡ ਤੋਂ ਸਾਫ਼ ਪਤਾ ਲਗਦਾ ਸੀ ਕਿ ਕਿਸੇ ਔਰਤ ਦੇ ਸਿਰ ਪਿੱਛੋਂ ਕੱਟੀ ਗਈ ਹੈ |

ਉਹ ਔਰਤ ਕੁਝ ਕਹਿਣ ਹੀ ਲੱਗੀ ਸੀ ਕਿ ਸਾਡੇ ਬਜੁਰਗ ਸਾਥੀ ਸ਼੍ਰੀ ਆਰ . ਪੀ. ਗਾਂਧੀ ਨੇ ਕਿਹਾ ,” ਸਾਨੂੰ ਕੋਈ ਕਹਾਣੀ ਸੁਣਾਉਣ ਦੀ ਲੋੜ ਨਹੀਂ ਸਾਨੂੰ ਸਭ ਕੁਝ ਪਤਾ ਹੈ, ਸਾਨੂੰ ਤੇਰੇ ਨਾਲ ਹਮਦਰਦੀ ਹੈ, ਤੇ ਤੇਰੇ ਨਾਲ ਹੋਈ ਗੱਲਬਾਤ ਸਾਡੇ ਤੱਕ ਹੀ ਸੀਮਿਤ ਰਹੇਗੀ, ਤੇਰੇ ਘਰਦਿਆਂ ਨੂੰ ਇਹਦੇ ਬਾਰੇ ਕੁਝ ਵੀ ਪਤਾ ਨਹੀਂ ਲੱਗੇਗਾ | ਤੂੰ ਬੱਸ ਇੰਨਾ ਦੱਸ ਕਿ ਤੈਨੂੰ ਘਰ ‘ਚ ਕੀ ਪਰੇਸ਼ਾਨੀ ਹੈ ਜਿਸ ਕਰਕੇ ਤੂੰ ਆਪਣੀ ਗੁੱਤ ਕੱਟੀ ? “
- ਉਹ ਝੱਟ ਹੀ ਢਿੱਲੀ ਜਿਹੀ ਪੈ ਕੇ ਕਹਿੰਦੀ ,’ ਮੇਰੇ ਸਿਰ ਚ ਦਰਦ ਰਹਿੰਦਾ ਸੀ |”
- ਮੈਂ ਕਿਹਾ ,” ਹੁਣ ਦਰਦ ਹਟ ਗਿਆ ?”
- ਉਹਨੇ ਨਾਂਹ ‘ਚ ਸਿਰ ਹਿਲਾ ਦਿੱਤਾ ਤਾ ਮੈਂ ਕਿਹਾ ,” ਆਪਣੀ ਅਸਲੀ ਪਰੇਸ਼ਾਨੀ ਦੱਸ |”
- ਉਹ ਹੌਲੀ ਜਿਹੀ ਕਹਿੰਦੀ,” ਮੇਰਾ ਘਰਵਾਲਾ ਸ਼ਰਾਬ ਪੀਕੇ ਮੈਨੂੰ ਕੁੱਟਦਾ ਏ |”
ਅਸੀਂ ਉਹਦੇ ਨਾਲ ਹਮਦਰਦੀ ਜਤਾਈ ਅਤੇ ਅੱਗੇ ਤੋਂ ਇਹੋ ਜਿਹੀ ਹਰਕਤ ਨਾ ਕਰਨ ਦੀ ਸਲਾਹ ਦੇਕੇ ਆਪਣੇ ਘਰਵਾਲੇ ਨੂੰ ਸਾਡੇ ਕੋਲ ਲੈਕੇ ਆਉਣ ਦੀ ਸਲਾਹ ਦੇਕੇ ਭੇਜ ਦਿੱਤਾ |
ਦੂਜੀ ਔਰਤ ਇੱਕ ਚੰਗੇ ਘਰ ਦੀ ਭਾਰੀ ਭਰਕਮ ਸਰੀਰ ਵਾਲੀ ਸਿੱਖ ਔਰਤ ਸੀ | ਉਹਨੇ ਆਉਂਦਿਆਂ ਹੀ ਕਹਿਣਾ ਸ਼ੁਰੂ ਕੀਤਾ ,” ਮੈਂ ਰਸੋਈ ‘ਚ ਦੁੱਧ ਤੱਤਾ ਕਰ ਰਹੀ ਸਾਂ, ਮੈਨੂੰ ਕਿਸੇ ਚੀਜ਼ ਨੇ ਪਿੱਛੋ ਆਕੇ ਧੱਕਾ ਮਾਰਿਆ .......... |”
ਦੂਜੀ ਔਰਤ ਇੱਕ ਚੰਗੇ ਘਰ ਦੀ ਭਾਰੀ ਭਰਕਮ ਸਰੀਰ ਵਾਲੀ ਸਿੱਖ ਔਰਤ ਸੀ | ਉਹਨੇ ਆਉਂਦਿਆਂ ਹੀ ਕਹਿਣਾ ਸ਼ੁਰੂ ਕੀਤਾ ,” ਮੈਂ ਰਸੋਈ ‘ਚ ਦੁੱਧ ਤੱਤਾ ਕਰ ਰਹੀ ਸਾਂ, ਮੈਨੂੰ ਕਿਸੇ ਚੀਜ਼ ਨੇ ਪਿੱਛੋ ਆਕੇ ਧੱਕਾ ਮਾਰਿਆ .......... |”
ਉਹਦੀ ਗੱਲ ਵਿੱਚੋਂ ਹੀ ਕੱਟ ਕੇ ਮੈਂ ਕਿਹਾ,” ਸਾਨੂੰ ਮਨਘੜੰਤ ਕਹਾਣੀਆ ਸੁਣਨ ਦੀ ਆਦਤ ਨਹੀਂ ਹੈ, ਸਿੱਧਾ ਸਿੱਧਾ ਦੱਸ ਕਿ ਤੈਨੂੰ ਘਰ ‘ਚ ਕੀ ਪਰੇਸ਼ਾਨੀ ਹੈ, ਜਿਹਦੇ ਕਰਕੇ ਤੂੰ ਆਪਣੇ ਧਰਮ ਦੀ ਮਰਿਆਦਾ ਨੂੰ ਭੁੱਲ ਕੇ ਆਪਣੀ ਗੁੱਤ ਕੱਟੀ ?”
ਉਹ ਝੱਟ ਹੀ ਬੋਲ ਪਈ,” ਮੇਰਾ ਸਰੀਰ ਭਾਰਾ ਹੋਣ ਕਰਕੇ ਮੇਰੇ ਤੋਂ ਕੰਮ ਨਹੀਂ ਹੁੰਦਾ |” ਕੁਝ ਪਰੇਸ਼ਾਨੀਆਂ ਉਹਨੇ ਹੋਰ ਵੀ ਦੱਸੀਆਂ!
ਉਹਦੇ ਘਰਵਾਲੇ ਦਾ ਕਾਰੋਬਾਰ ਠੀਕਠਾਕ ਹੈ , ਮੈਂ ਉਹਨੂੰ ਬੁਲਾਕੇ ਕਿਹਾ ਕਿ ਉਹ ਆਪਣੀ ਬੀਵੀ ਨੂੰ ਲੈਕੇ ਸਾਡੇ ਕੋਲ ਆਵੇ ਤੁਹਾਡਾ ਹੁਣ ਤੱਕ ਦਾ ਮਸਲਾ ਹੱਲ ਹੋ ਗਿਆ ਹੈ , ਅੱਗੇ ਤੋਂ ਵੀ ਸਭ ਕੁਝ ਠੀਕ ਰਹੇਗਾ | ਬੰਦਾ ਸਹਿਮਤ ਹੋ ਗਿਆ !
ਵਾਰੀ ਆਈ ਇੱਕ ਮੁਸਲਮਾਨ ਔਰਤ ਦੀ | ਉਹ ਵੀ ਝੱਟ ਹੀ ਮੰਨ ਗਈ ਕਿ ਉਹਨੇ ਆਪਣੇ ਘਰ ਦੇ ਕਲੇਸ਼ ਤੋਂ ਤੰਗ ਆਕੇ ਆਪਣੀ ਗੁੱਤ ਕੱਟੀ ਸੀ | ਉਹਦੇ ਘਰਵਾਲੇ ਨੂੰ ਵੀ ਸੱਦਕੇ ਸਾਡੇ ਕੋਲ ਆਉਣ ਦੀ ਸਲਾਹ ਦਿੱਤੀ ਤਾਂ ਕਿ ਉਹਨਾ ਦਾ ਮਸਲਾ ਮੁਕੰਮਲ ਤੌਰ ਤੇ ਠੀਕ ਹੋ ਜਾਵੇ |
ਇੱਕ ਆਖਰੀ ਔਰਤ ਫਿਰ ਹਿੰਦੂ ਸੀ | ਉਹਨੇ ਕਸਮਾਂ ਖਾ ਖਾ ਕੇ ਕਿਹਾ ਕਿ ਉਹਨੂੰ ਕੁਝ ਨਹੀਂ ਪਤਾ ਕਿ ਉਹਦੀ ਗੁੱਤ ਕਿਵੇਂ ਕੱਟੀ ਗਈ | ਦੁਪਹਿਰੇ ਸੌਂ ਕੇ ਜਦੋਂ ਉੱਠੀ ਤਾ ਉਹਦੀ ਗੁੱਤ ਉਹਦੇ ਸਿਰਹਾਣੇ ਕੱਟੀ ਪਈ ਸੀ | ਅਸੀਂ ਨਤੀਜਾ ਕਢਿਆ ਕਿ ਉਹਨੇ ਇਹ ਕੰਮ ਚੇਤਨ ਅਵਸਥਾ ਵਿੱਚ ਨਹੀਂ ਕੀਤਾ | ਉਥੇ ਸੰਮੋਹਨ ਕਰਨ ਦੀ ਅਵਸਥਾ ਨਾ ਹੋਣ ਕਰਕੇ ਅਤੇ ਸਾਨੂੰ ਵੀ ਵਾਪਸ ਜਾਣ ਦੀ ਜਲਦੀ ਕਰਕੇ, ਅਸੀਂ ਉਹਨੂੰ ਵੀ ਸਾਡੇ ਕੋਲ ਆਉਣ ਲਈ ਕਹਿਕੇ ਉਠ ਪਏ |
ਅਸੀਂ ਬਾਹਰ ਨਿਕਲੇ ਤਾਂ ਇੱਕ 65 ਕੁ ਵਰ੍ਹਿਆਂ ਦੀ ਔਰਤ ਵੱਲ ਇੱਕ ਬੰਦੇ ਵੇ ਹੱਥ ਕਰਕੇ ਕਿਹਾ,” ਆਹ, ਇੱਕ ਕੇਸ ਰਹਿ ਗਿਆ|”
ਅਸੀਂ ਬਾਹਰ ਨਿਕਲੇ ਤਾਂ ਇੱਕ 65 ਕੁ ਵਰ੍ਹਿਆਂ ਦੀ ਔਰਤ ਵੱਲ ਇੱਕ ਬੰਦੇ ਵੇ ਹੱਥ ਕਰਕੇ ਕਿਹਾ,” ਆਹ, ਇੱਕ ਕੇਸ ਰਹਿ ਗਿਆ|”
- ਮੈਂ ਹੈਰਾਨ ਹੋਕੇ ਪੁੱਛਿਆ ,” ਤੁਹਾਡੀ ਵੀ ਗੁੱਤ ਕੱਟੀ ਗਈ ਏ ?”
- ਕਹਿੰਦੀ ,” ਨਹੀਂ , ਮੈਂ ਕੋਈ ਗੱਲ ਕਰਨੀ ਹੈ |”
- ਮੈਂ ਉਹਨੂੰ ਅੰਦਰ ਲੈ ਗਿਆ | ਜਾਂਦਿਆਂ ਹੀ ਕਹਿੰਦੀ,” ਆਹ ਜਿਹੜੀ ਸਭ ਤੋਂ ਮਗਰੋਂ ਆਈ ਸੀ ਬਾਂਦਰੀ ਜਿਹੀ, ਇਹ ਮੇਰੀ ਨੂੰਹ ਏਂ| ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਏ, ਕੰਮ ਕਰਨ ਲੱਗਿਆਂ ਮੌਤ ਪੈ ਜਾਂਦੀ ਏ |”
- ਮੈਂ ਕਿਹਾ ,” ਫੋਨ ਤਾਂ ਹੁਣ ਜਿੰਦਗੀ ਦਾ ਅੰਗ ਬਣ ਚੁੱਕਾ ਹੈ |”
ਕਹਿੰਦੀ ,” ਘਰ ਵੀ ਤਾਂ ਕਈ ਉੱਜੜੇ ਨੇ ਇਹਦੇ ਕਾਰਣ | “ ਮੈਨੂੰ ਸ਼ੱਕ ਹੋ ਗਿਆ ਕਿ ਆਪਣੀ ਨੂੰਹ ਦੀ ਗੁੱਤ ਇਹਨੇ ਹੀ ਕੱਟੀ ਹੋਊ ਦੁਪਹਿਰੇ ਸੁੱਤੀ ਪਈ ਦੀ | ਹੁਣ ਸਮਝ ਆਈ ਕਿ ਉਹਦੇ ਨਾਲ ਉਹਦੇ ਘਰਵਾਲੇ ਦੀ ਥਾਂ ਉਹਦੀ ਸੱਸ ਕਿਓਂ ਆਈ ਸੀ | ਉਸ ਔਰਤ ਨੂੰ ਮੈਂ ਉਹਦੇ ਪੁੱਤ ਨੂੰਹ ਨੂੰ ਸਾਡੇ ਕੋਲ ਭੇਜਣ ਦੀ ਸਲਾਹ ਦਿੱਤੀ |
ਕੁੱਲ ਮਿਲਾਕੇ ਨਤੀਜਾ ਇਹ ਨਿਕਲਦਾ ਹੈ ਕਿ ਇਹੋ ਜਿਹੀਆਂ ( ਗੁੱਤਾਂ ਕੱਟਣ ਵਰਗੀਆਂ ) ਘਟਨਾਵਾਂ ਪਿੱਛੇ ਸਿਰਫ ਮਾਨਸਿਕ ਕਾਰਣ ਹੀ ਹੁੰਦੇ ਹਨ, ਉਹ ਬੇਸ਼ੱਕ ਘਰ ਵਿੱਚ ਕਿਸੇ ਉੱਪਰ ਪਾਕੇ ਰੱਖੇ ਗਏ ਦਬਾਅ ਕਾਰਣ ਹੋਣ, ਕਿਸੇ ਵਿਅਕਤੀ ਨੂੰ ਲਗਦਾ ਹੋਵੇ ਕਿ ਉਹਨੂੰ ਘਰ ‘ਚ ਬਣਦੀ ਅਹਮੀਅਤ ਜਾਂ ਹਮਦਰਦੀ ਨਹੀਂ ਮਿਲਦੀ ਜਿਹਦੀ ਉਹਨੂੰ ਜਰੂਰਤ ਹੈ , ਕਿਸੇ ਨੂੰ ਬਿਨ੍ਹਾਂ ਕਸੂਰ ਪ੍ਰਤਾੜਿਤ ਕੀਤਾ ਜਾਂਦਾ ਹੋਵੇ ਜਾਂ ਹੋਰ ਵੀ ਛੋਟੇ ਮੋਟੇ ਕਾਰਣ ਹੋ ਸਕਦੇ ਹਨ , ਜਿਹਨਾਂ ਕਾਰਣ ਮਾਨਸਿਕ ਰੋਗੀ ਆਪਣੇ ਪਰਿਵਾਰ ਦਾ ਧਿਆਨ ਖਿੱਚਣ ਲਈ ਅਜਿਹੀ ਹਰਕਤ ਕਰਦਾ ਹੈ |
ਥੋੜੇ ਵਕਤ ਵਿੱਚ ਅਸੀਂ ਜਿੰਨਾਂ ਵੀ ਕੰਮ ਕਰਕੇ ਆਏ ਸਾਂ, ਉਹਦੇ ਤੋਂ ਅਸੀਂ ਪੂਰੀ ਤਰ੍ਹਾਂ ਸੰਤੁਸ਼ਟ ਸਾਂ | ਉਸ ਤੋਂ ਬਾਦ ਅੱਜ ਮੰਗਲਵਾਰ ( 22-08-17 ) ਤੱਕ ਉਸ ਪਿੰਡ ਵਿੱਚ ਗੁੱਤਾਂ ਕੱਟਣ ਦੀ ਇੱਕ ਵੀ ਘਟਨਾ ਨਹੀਂ ਹੋਈ , ਜਦੋਂ ਕਿ ਰੋਜ਼ ਇੱਕ ਦੋ ਹੋ ਹੀ ਜਾਂਦੀਆਂ ਸਨ |

No comments:
Post a Comment