ਪੰਜਾਬੀ ਦੇ ਅਲਬੇਲੇ ਸ਼ਾਇਰ ਚਿਰਾਗਦੀਨ ਜੋ ਉਸਤਾਦ ਦਾਮਨ ਦੇ ਨਾਂ ਨਾਲ ਮਸ਼ਹੂਰ ਹਨ ,ਦਾ ਜਨਮਦਿਨ ਮੁਬਾਰਕ !*************************‘‘ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।ਗੋਦੀ ਜਿਦ੍ਹੀ ’ਚ ਪਲ ਕੇ ਜਵਾਨ ਹੋਇਓਂ,ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।ਜੇ ਪੰਜਾਬੀ, ਪੰਜਾਬੀ ਈ ਕੂਕਣਾ ਈ,ਜਿੱਥੇ ਖਲਾ ਖਲੋਤਾ ਏਂ ਥਾਂ ਛਡ ਦੇ।ਮੈਨੂੰ ਇੰਜ ਲੱਗਦਾ, ਲੋਕੀ ਆਖਦੇ ਨੇ,ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।’****************************ਭਾਵੇਂ ਮੂਹੋਂ ਨਾ ਕਹੀਏ ਪਰ ਵਿਚੋਂ ਵਿੱਚੀ, ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।ਇਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ, ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।ਕੁੱਝ ਉਮੀਦ ਏ ਜਿੰਦਗੀ ਮਿਲ ਜਾਵੇਗੀ, ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ।ਜਿਉਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।ਲਾਲੀ ਅੱਖੀਆਂ ਦੀ ਪਈ ਦਸਦੀ ਏ, ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।****************ਉਰਦੂ ਦਾ ਮੈਂ ਦੋਖੀ ਨਹੀ , ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ |ਪੁੱਛਦੇ ਓ ਮੇਰੇ ਦਿਲ ਦੀ ਬੋਲੀ , ਹਾਂ ਜੀ ਹਾਂ ਪੰਜਾਬੀ ਏ |ਹਾਂ ਜੀ ਹਾਂ ਪੰਜਾਬੀ ਏ |'ਬੁੱਲਾ' ਮਿਲਿਆ ਏਸੇ ਵਿੱਚੋਂ , ਏਸੇ ਵਿਚੋਂ 'ਵਾਰਿਸ' ਵੀ |ਧਾਰਾਂ ਮਿਲੀਆਂ ਏਸੇ ਵਿੱਚੋਂ ,ਮੇਰੀ ਮਾਂ ਪੰਜਾਬੀ ਏ |ਹਾਂ ਜੀ ਹਾਂ ਪੰਜਾਬੀ ਏ |ਇਹਦੇ ਬੋਲ ਕੰਨਾਂ ਵਿੱਚ ਪੈਂਦੇ , ਦਿਲ ਮੇਰੇ ਵਿੱਚ ਨੇ ਰਹਿੰਦੇ |ਤਪਦੀਆਂ ਹੋਈਆ ਰੇਤਾਂ ਉਤੇ , ਠੱਡੀ ਛਾਂ ਪੰਜਾਬੀ ਏ |ਹਾਂ ਜੀ ਹਾਂ ਪੰਜਾਬੀ ਏ |ਇਹਦੇ ਦੁੱਖਾਂ ਦੇ ਵਿੱਚ ਮੱਖਣੀ , ਮੱਖਣਾਂ ਵਿੱਚ ਘਿਓ ਦੀ ਚੱਖਣੀ|ਡੱਬ ਖੜੱਬੀ ਦੁੱਧਲ ਜੇਹੀ , ਸਾਡੀ ਗਾਂ ਪੰਜਾਬੀ ਏ |ਹਾਂ ਜੀ ਹਾਂ ਪੰਜਾਬੀ ਏ ||ਉਸਤਾਦ ਦਾਮਨx
Sunday, 3 September 2017
New
ਉਸਤਾਦ ਦਾਮਨ
About Inderjeet Kamal
A homeopath by profession. A writer by passion.
Subscribe to:
Post Comments (Atom)
No comments:
Post a Comment