ਪਿੰਡ ਦੀ ਛੱਡੋ \ ਇੰਦਰਜੀਤ ਕਮਲ - Inderjeet Kamal

Latest

Thursday, 17 August 2017

ਪਿੰਡ ਦੀ ਛੱਡੋ \ ਇੰਦਰਜੀਤ ਕਮਲ


ਅੱਜ ਦੁਪਹਿਰ ਨੂੰ ਬੂੜੀਆ ਪਿੰਡ ਤੋਂ ਇੱਕ ਔਰਤ ਦਾ ਫੋਨ ਆਇਆ|
ਕਹਿੰਦੀ ," ਸਾਡੇ ਪਿੰਡ 'ਚ ਬਹੁਤ ਗੁੱਤਾਂ ਕੱਟੀਆਂ ਜਾ ਰਹੀਆਂ ਨੇ | ਪੀਰ-ਤਾਂਤਰਿਕ ਸਾਰੇ ਜੋਰ ਲਗਾ ਚੁੱਕੇ ਨੇ, ਕੋਈ ਹੱਲ ਨਹੀਂ ਹੋਇਆ |" 
 ਮੈਂ ਕਿਹਾ," ਇਹ ਅਸਲ ਚ ਮਾਨਸਿਕ ਤੌਰ 'ਤੇ ਪੀੜਿਤ ਮਹਿਲਾਵਾਂ ਆਪ ਹੀ ਕਰਦੀਆਂ ਨੇ |" #KamalDiKalam
ਕਹਿੰਦੀ," ਨਾ ਜੀ ! ਕਈਆਂ ਨੇ ਦੂਜੀਆਂ ਔਰਤਾਂ ਦੀਆਂ ਗੁੱਤਾਂ ਕੱਟਦੀਆਂ ਖੁਦ ਵੇਖੀਆਂ ਨੇ |"

ਮੈਂ ਕਿਹਾ," ਅਗਰ ਕੋਈ ਸਾਬਤ ਕਰ ਦੇਵੇ ਤਾਂ ਅਸੀਂ ਉਹਨੂੰ ਇੱਕ ਲੱਖ ਰੂਪਏ ਦਾ ਇਨਾਮ ਦੇਣ ਨੂੰ ਤਿਆਰ ਹਾਂ |"
ਆਪੇ ਹੀ ਕਹਿੰਦੀ," ਗੁੱਤ ਉਦੋਂ ਹੀ ਕੱਟੀ ਜਾਂਦੀ ਹੈ, ਜਦੋਂ ਔਰਤ ਇੱਕਲੀ ਹੁੰਦੀ ਹੈ | ਭੂਤਨੀ ਕਹਿੰਦੀ ਏ 101 ਗੁੱਤਾਂ ਕੱਟਕੇ ਜਾਊਂ!" 

ਮੈਂ ਪੁੱਛਿਆ ," ਜਦੋਂ ਇੱਕਲੀ ਹੋਣ ਵੇਲੇ ਗੁੱਤ ਕੱਟੀ ਜਾਂਦੀ ਹੈ ਤਾਂ ਦੂਜੀਆਂ ਨੇ ਕਿਵੇਂ ਵੇਖ ਲਿਆ ?"
ਝੂਠੀ ਜਿਹੀ ਪੈਂਦੀ ਕਹਿੰਦੀ ," ਚੱਲੋ ਉਹ ਛੱਡੋ ! ਅੱਜ ਤੋਂ ਕਈ ਸਾਲ ਪਹਿਲਾਂ ਸਾਡੇ ਪਿੰਡ ਦੇ ਇੱਕ ਘਰ ਚ ਥਾਂ ਥਾਂ ਅੱਗ ਲਗਦੀ ਸੀ, ਉਹ ਕਿਸੇ ਪੀਰ ਤਾੰਤ੍ਰਿਕ ਤੋਂ ਬੰਦ ਨਹੀਂ ਸੀ ਹੋਈ | ਤੁਹਾਡੇ ਇੱਕ ਦਿਨ ਆਉਣ ਨਾਲ ਹੀ ਸਭ ਕੁਝ ਸ਼ਾਂਤ ਹੋ ਗਿਆ ਸੀ |"
ਮੈਂ ਕਿਹਾ ," ਅਸੀਂ ਮੀਟਿੰਗ ਕਰਕੇ ਪ੍ਰੋਗਰਾਮ ਬਣਾਉਂਦੇ ਹਾਂ ਤੁਹਾਡੇ ਪਿੰਡ ਆਉਣ ਦਾ !"
ਕਹਿੰਦੀ ," ਪਿੰਡ ਦੀ ਛੱਡੋ ! ਸਾਡੀ ਗਲੀ ਚ ਛੇ ਘਰ ਨੇ , ਬੱਸ ਇਹਨਾਂ ਘਰਾਂ 'ਚ ਭੂਤਨੀ ਨਹੀਂ ਆਉਣੀ ਚਾਹੀਦੀ ! ਦੱਸੋ ਕਿੰਨੇ ਪੈਸੇ ਲਓਗੇ !"
ਮੈਂ ਬਥੇਰਾ ਸਮਝਾਇਆ ਕਿ ਸਾਡੀ ਸੰਸਥਾ ਬਿਨ੍ਹਾਂ ਕਿਸੇ ਲਾਲਚ ਤੋਂ ਇਹ ਕੰਮ ਕਰਦੀ ਹੈ, ਪਰ ਉਹ ਸਮਝਣ ਨੂੰ ਤਿਆਰ ਹੀ ਨਹੀਂ ਸੀ |
ਸੋਸਾਇਟੀ ਦੀ ਮੀਟਿੰਗ ਕੱਲ੍ਹ ਰੱਖ ਦਿੱਤੀ ਹੈ | ਉਸ ਤੋਂ ਬਾਦ ਦੀ ਰਿਪੋਰਟ ਫਿਰ ਦੇਵਾਂਗਾ !

No comments:

Post a Comment