ਹੱਥ ਤੰਗ \ ਇੰਦਰਜੀਤ ਕਮਲ - Inderjeet Kamal

Latest

Wednesday, 17 May 2017

ਹੱਥ ਤੰਗ \ ਇੰਦਰਜੀਤ ਕਮਲ

ਗੱਲ ਇਹ ਵੀ ਪੁਰਾਣੀ ਹੈ | ਮੇਰੇ ਇੱਕ ਜਾਣਕਾਰ ਦੇ ਘਰ ਨਵਾਂ-ਨਵਾਂ ਟੇਲੀਫ਼ੋਨ ਲੱਗਾ ਉਹਨੇ ਮੈਨੂੰ ਫੋਨ ਕਰਕੇ ਖੁਸ਼ੀ ਸਾਂਝੀ ਕੀਤੀ ਤੇ ਨੰਬਰ ਦੱਸਿਆ , " ਲਿਖ ਲਓ , ਟੂ , ਥ੍ਰੀ ਸੇਵਨ , ਫਾਈਵ |"

  • ਮੈਂ ਕਿਹਾ ," ਅੱਗੇ ?" 
  • ਕਹਿੰਦਾ , " ਭਾਜੀ ਹੋਰ ਅੱਗੇ ਕੀ ਭਾਲਦੇ ਓ ?" 
  • ਮੈਂ ਕਿਹਾ ," ਪੂਰਾ ਨੰਬਰ ਦੱਸ |" #KamalDiKalam 
  • ਕਹਿੰਦਾ ," ਦੱਸ ਤਾਂ ਦਿੱਤਾ , ਹੋਰ ਕਿਵੇਂ ਦੱਸਾਂ ?" 
  • ਮੈਂ ਕਿਹਾ ," ਨੰਬਰ ਪੰਜ ਅੰਕਾਂ ਦਾ ਹੋਣਾ ਚਾਹੀਦਾ ਏ , ਇਹ ਤਾਂ ਚਾਰ ਨੇ !" 
  • ਕਹਿੰਦਾ ," ਭਾਜੀ , ਤੁਹਾਡਾ ਵੀ ਸਰਿਆ ਪਿਆ ਏ ! ਅੰਕ ਪੰਜ ਹੀ ਨੇ |" 
  • ਮੈਂ ਕਿਹਾ ," ਨਹੀਂ ਚਾਰ ਨੇ !" 
  • ਕਹਿੰਦਾ ," ਹੱਦ ਹੋ ਗਈ ਤੁਹਾਡੇ ਵਾਲੀ , ਪੰਜ ਪੂਰੇ ਤਾਂ ਨੇ |" 
  • ਮੈਂ ਕਿਹਾ , " ਚੱਲ ,ਪੰਜਾਬੀ ਚ ਦੱਸ |" ਕਹਿੰਦਾ ," ਕੀ ਗੱਲ ਅੰਗੇਰਜ਼ੀ ਨਹੀਂ ਆਉਂਦੀ ?" 
  • ਮੈਂ ਕਿਹਾ ," ਦੱਸ ਤਾਂ ਸਹੀ |" 
  • ਕਹਿੰਦਾ ," ਜੋ ਅੰਗ੍ਰੇਜ਼ੀ ਚ ਏ ਉਹੋ ਪੰਜਾਬੀ ਚ ਏ | ਲਿਖੋ , ਦੋ , ਤਿੰਨ ਸਾਤੇ ਤੇ ਪੰਜ |" 
  • ਕਿਹਾ , " ਹੁਣ ਠੀਕ ਏ , ਵਾਕਿਆ ਹੀ ਮੇਰਾ ਅੰਗ੍ਰੇਜ਼ੀ ਚ ਹੱਥ ਤੰਗ ਏ !"

No comments:

Post a Comment