ਨਵੀਂ ਸੂਈ ਗਾਂ ਜਾਂ ਮੱਝ ਦੇ ਸ਼ੁਰੁਆਤੀ ਕੁਝ ਦਿਨਾਂ ਦੇ ਗਾੜੇ ਦੁੱਧ ਨੂੰ ਬਹੁਲੀ ਵੱਜੋਂ ਜਾਣਿਆਂ ਜਾਂਦਾ ਹੈ ! ਇਹ ਦੁੱਧ ਕਾਫੀ ਗਾੜਾ ਹੋਣ ਕਰਕੇ ਉਬਾਲਣ ਤੋਂ ਬਾਦ ਖੀਰ ਵਾਂਗ ਖਾਣ ਦੇ ਕਾਬਲ ਹੁੰਦਾ ਹੈ , ਜਿਸ ਵਿੱਚ ਗੁੜ , ਸ਼ੱਕਰ ਜਾਂ ਖੰਡ ਦੀ ਵਰਤੋਂ ਕੀਤੀ ਜਾਂਦੀ ਹੈ | ਬਿਲਕੁਲ ਸ਼ੁਰੁਆਤੀ ਦਿਨਾਂ ਦਾ ਦੁੱਧ ਜ਼ਿਆਦਾ ਗਾੜਾ ਹੋਣ ਕਰਕੇ ਉਬਾਲਣ ਤੋਂ ਬਾਦ ਬਹੁਤ ਮੋਟੇ ਰੂਪ ਵਿੱਚ ਜੰਮਦਾ ਹੈ , ਜਿਸ ਨੂੰ ਕਿੱਲ ਵੀ ਕਿਹਾ ਜਾਂਦਾ ਹੈ ! #KamalDiKalam
ਕੱਲ੍ਹ ਮੇਰਾ ਇੱਕ ਦੋਸਤ ਆਪਣੇ ਘਰ ਸੂਈ ਗਾਂ ਦੀ ਬਹੁਲੀ ਦੇ ਗਿਆ , ਜਿਹਦੇ ਵਿੱਚ ਮੇਰੀ ਬੇਟੀ ਨੇ ਨਿਕਸੁਕ ਭੁੰਨ ਕੇ ਪਾਇਆ ਤੇ ਉਹਦੇ ਲੱਡੂ ਬਣਾ ਦਿੱਤੇ , ਜੋ ਬਹੁਤ ਹੀ ਸਵਾਦ ਬਣੇ | ਮੈਂ ਲੱਡੂਆਂ ਦਾ ਇਹ ਤੋਹਫ਼ਾ ਬਹੁਲੀ ਦੇਕੇ ਜਾਣ ਵਾਲੇ ਦੋਸਤ ਨੂੰ ਦਿੱਤਾ
ਬਚਪਣ ਤੋਂ ਹੀ ਬਹੁਲੀ ਨਾਲ ਜੁੜੇ ਕਈ ਵਹਿਮ ਸੁਣਦੇ ਆ ਰਹੇ ਹਾਂ | ਕੋਈ ਕਹਿੰਦਾ ਹੈ ਕਿ ਗਰਮ ਬਹੁਲੀ ਵਿੱਚ ਫੂਕ ਮਾਰਣ ਨਾਲ ਦੁੱਧ ਵਾਲੀ ਗਾਂ \ ਮੱਝ ਦਾ ਬੱਚਾ ਕਪੜੇ ਖਾਣ ਲੱਗ ਪੈਂਦਾ ਹੈ | ਕੋਈ ਕਹਿੰਦਾ ਹੈ ਬਹੁਲੀ ਵਾਲੇ ਦੁੱਧ ਚ ਅਨਾਜ ਨਹੀਂ ਪਾਉਣਾ ਚਾਹੀਦਾ , ਇਹਦੇ ਨਾਲ ਬਰਕਤ ਖਤਮ ਹੁੰਦੀ ਹੈ !
ਤੁਸੀਂ ਵੀ ਇਸ ਤਰ੍ਹਾਂ ਦੇ ਕਈ ਵਹਿਮਾ ਬਾਰੇ ਜਾਣਦੇ ਹੋਵੋਗੇ ! ਜਾਣਕਾਰੀ ਸਾਂਝੀ ਕਰੋ !!

No comments:
Post a Comment