ਤੁਹਾਨੂੰ , ਕੁੱਤੇ ਨੂੰ ਮੁਰਗਾ ਬਣਾਉਣਾ ਆਉਂਦਾ ਏ ?".... ਇੰਦਰਜੀਤ ਕਮਲ - Inderjeet Kamal

Latest

Friday, 14 April 2017

ਤੁਹਾਨੂੰ , ਕੁੱਤੇ ਨੂੰ ਮੁਰਗਾ ਬਣਾਉਣਾ ਆਉਂਦਾ ਏ ?".... ਇੰਦਰਜੀਤ ਕਮਲ

ਮੈਂ ਆਪਣੇ ਬੇਟੇ Kapil ਨੂੰ ਫੋਨ ਕੀਤਾ ," ਕਾਕਾ ਸ਼ਨੀਵਾਰ ਆ ਰਿਹਾ ਏਂ ?"
ਕਹਿੰਦਾ ," ਹਾਂ , ਆ ਰਿਹਾ ਹਾਂ ! ਪਰ ਕੀ ਗੱਲ ?"
ਮੈਂ ਕਿਹਾ ," ਗੱਲ ਤਾਂ ਕੁਝ ਨਹੀਂ , ਮੁਰਗਾ ਬਣਾਉਣ ਦਾ ਵਿਚਾਰ ਸੀ |"
ਕਹਿੰਦਾ ," ਕੋਈ ਗਲਤੀ ਹੋ ਗਈ ਮੇਰੇ ਤੋਂ ?" #KamalDiKalam
ਮੈਂ ਕਿਹਾ ," ਕੀ ਮਤਲਬ ?"
ਕਹਿੰਦਾ ," ਮੈਂ ਇਸ ਕਰਕੇ ਪੁੱਛਿਆ ਏ , ਮੈਨੂੰ ਮੁਰਗਾ ਜੁ ਬਣਾਉਣ ਨੂੰ ਫਿਰਦੇ ਹੋ ! "
ਮੈਂ ਹੱਸਦੇ ਹੋਏ ਕਿਹਾ ," ਜਦੋਂ ਬਣਾਉਣ ਦਾ ਵੇਲਾ ਸੀ ਉਦੋਂ ਤਾਂ ਤੈਨੂੰ ਬਣਾਇਆ ਨਹੀਂ ! ਚੱਲ ਤੂੰ ਸ਼ਨੀਵਾਰ ਆ ਫਿਰ ਵੇਖਦੇ ਹਾਂ !"
ਕਹਿੰਦਾ ," ਤੁਹਾਨੂੰ , ਕੁੱਤੇ ਨੂੰ ਮੁਰਗਾ ਬਣਾਉਣਾ ਆਉਂਦਾ ਏ ?"
ਮੈਂ ਕਿਹਾ ,' ਇਹ ਕੀ ਨਵਾਂ ਸੱਪ ਕੱਢਣ ਲੱਗਾ ਏਂ !"
ਕਹਿੰਦਾ ," ਸਵੇਰੇ ਮੰਮੀ ਦਾ ਫੋਨ ਆਇਆ ਸੀ | ਕਹਿੰਦੇ ,' ਕੁੱਤਿਆ ਛੇਤੀ ਛੇਤੀ ਆਇਆ ਕਰ ਮੇਰਾ ਮਨ ਨਹੀਂ ਲਗਦਾ !'
ਮੈਂ ਕਿਹਾ ," ਉਹ 'ਤੇ ਮਾਂ ਦੀਆਂ ਲਾਡੀਆਂ ਭਾਡੀਆਂ ਸਨ !"

No comments:

Post a Comment