ਥੋੜੀ ਜਿਹੀ ਵਾਹ ਵਾਹ ! ਥੋੜੀ ਜਿਹੀ ਠਾਹਠਾਹ \ ਇੰਦਰਜੀਤ ਕਮਲ
ਕਈ ਵਾਰ ਥੋੜੀ ਜਿਹੀ ਝੂਠੀ ' ਵਾਹ ਵਾਹ ' ਵੀ ਬਹੁਤ ਫਾਇਦੇਮੰਦ ਹੁੰਦੀ ਏ ! ਕਿਸੇ ਮਰੀਜ਼ ਨੂੰ ਇਲਾਜ ਨਾਲ ਥੋੜਾ ਜਿਹਾ ਫਾਇਦਾ ਹੋਇਆ ਹੋਵੇ ਤਾਂ ਉਹਨੂੰ ਇੰਨਾ ਹੀ ਕਹਿ ਦਿਓ , " ਵਾਹ ਜੀ ਵਾਹ ! ਤੁਹਾਡਾ ਚਿਹਰਾ ਵੇਖਕੇ ਹੀ ਲੱਗ ਰਿਹਾ ਹੈ ਕਿ ਤੁਸੀਂ ਪਹਿਲਾਂ ਤੋਂ ਬਹੁਤ ਠੀਕ ਹੋ !" ਬੱਸ ਫਿਰ ਵੇਖੋ ਉਹਦਾ ਮਨੋਬਲ ਤੇ ਤੰਦਰੁਸਤੀ ਕਿਵੇਂ ਵੱਧਦੇ ਨੇ ! #KamalDiKalam
ਮਰੀਜ਼ ਦਾ ਪਤਾ ਲੈਣ ਗਏ ਕਈ ਲੋਕ ਪੁੱਛਣਗੇ ," ਕੀ ਦੱਸਿਆ ਡਾਕਟਰ ਨੇ ?" ਮਰੀਜ਼ ਜਾਂ ਮਰੀਜ਼ ਦੇ ਘਰਦਿਆਂ ਦੇ ਮੂੰਹੋਂ ਜਵਾਬ ਸੁਣਦਿਆਂ ਹੀ ਭੈੜਾ ਜਿਹਾ ਮੂੰਹ ਬਣਾਕੇ ਕਹਿਣਗੇ ," ਮੇਰੀ ਮਾਸੀ ਦੀ ਨਨਾਣ ਦੇ ਜੇਠ ਦੇ ਸਾਲੇ ਨੂੰ ਡਾਕਟਰਾਂ ਨੂੰ ਵੀ ਇਹੋ ਬਿਮਾਰੀ ਦੱਸੀ ਸੀ | ਵੱਡੇ ਵੱਡੇ ਹਸਪਤਾਲਾਂ ਚ ਘੁੰਮੇ ,ਬੱਸ ਦੋ ਕੁ ਮਹੀਨੇ ਹੀ ਰਿਹਾ ! ਖੈਰ ! ਰੱਬ 'ਤੇ ਭਰੋਸਾ ਰੱਖੋ , ਉਹ ਭਲੀ ਕਰੇਗਾ |" ਮਰੀਜ਼ ਨੂੰ ਅੱਧਾ ਕਰਕੇ ਆ ਜਾਣਗੇ !
No comments:
Post a Comment