ਭੱਚਾ , ਮਾਝੇ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ ਜੋ ਅਲੋਪ ਹੁੰਦਾ ਜਾ ਰਿਹਾ ਹੈ | ਭੱਚਾ ਮਾਰਣ ਦਾ ਮਤਲਬ ਹੁੰਦਾ ਹੈ ਝੂਠ ਬੋਲ ਕੇ ਕੋਈ ਚੀਜ਼ ਹਥਿਆ ਲੈਣਾ ਜਾਂ ਕਿਸੇ ਚੀਜ਼ 'ਤੇ ਕਬਜਾ ਕਰਕੇ ਬਹਿ ਜਾਣਾ |
ਜਿਵੇਂ
.....ਪਰਸੋਂ ਇੱਕ ਜਨਾਨੀ ਮੇਰੇ ਕੋਲੋਂ ਦਵਾਈ ਲੈਕੇ ਕਹਿੰਦੀ , "
ਪਰਸ ਕਾਰ ਚ ਰਹਿ ਗਿਆ , ਪੈਸੇ ਲਿਆਕੇ ਦਿੰਦੀ ਹਾਂ
!" ਬੱਸ ਭੱਚਾ ਮਾਰਕੇ ਦਵਾਈ ਲਾ ਗਈ , ਮੁੜੀ ਹੀ ਨਹੀਂ !
ਵਰਿੰਦਰ ਜੀਤ ਕੌਰ ਸਿੰਮੀ ...
ਭੱਚਾ ਮਾਰਨਾ ਮਤਲਬ ਕਿ ਚਲਾਕੀ ਨਾਲ ਕਿਸੇ ਚੀਜ਼ ਨੂੰ ਲੈ ਜਾਣਾ, ਮਾਝੇ ਵਿੱਚ ਪੁਰਾਣੇ ਬਜੁਰਗ ਆਮ ਹੀ ਇਹ ਸ਼ਬਦ ਬੋਲਦੇ ਹੁੰਦੇ ਸੀ ਖਾਸਕਰ ਜਦੋਂ ਪਿੰਡਾਂ ਵਿੱਚ ਗੁੜ ਜਾਂ ਕੋਈ ਹੋਰ ਜਿਨਸ ਖਰੀਦਣ ਰੇਹੜਿਆਂ ਤੇ ਛੋਟੇ ਛੋਟੇ ਵਪਾਰੀ ਆਉਂਦਾ ਸੀ... ਉਹ ਬਾਹੁਤ ਚਲਾਕ ਹੁੰਦੇ ਸੀ ਗੱਲਾਂ ਬਾਤਾਂ ਕਰ ਕੇ ਚੀਜ਼ ਲੈ ਜਾਂਦੇ ਸੀ
Pargat Bhoor ... ਗੱਲੀਂ ਬਾਤੀਂ ਕੜਾਹ ਬਣਾ ਕੇ ਅਪਣਾ ਕੰਮ ਕੱਢ ਲੈਣਾ ਤੇ ਅਗਲੇ ਨੇ ਸੋਚਦੇ ਰਹਿ ਜਾਣਾ !
No comments:
Post a Comment