ਅੱਜ ਫੇਸਬੁੱਕ ਦੋਸਤ ਇੰਜੀ. ਗੁਰਜੀਤ ਸਿੰਘ ਮਿਲਣ ਆ ਗਿਆ | ਕਹਿੰਦਾ ," ਡਾਕਟਰ ਸਾਹਬ , Teja ਸੱਚੀਂਮੁੱਚੀਂ ਦਾ ਬੰਦਾ ਹੈ ਜਾਂ ਤੁਸੀਂ ਪਾਤਰ ਘੜਿਆ ਏ ?
ਮੈਂ ਜਦੋਂ ਤੇਜੇ ਬਾਰੇ ਜਾਣਕਰੀ ਦਿੱਤੀ ਤਾਂ ਉਹ ਕਹਿੰਦਾ ," ਮੇਰਾ ਪਿੰਡ ਹੰਡਾਇਆ ਤੇਜੇ ਦੇ ਪਿੰਡ ਕੋਲ ਹੀ ਹੈ |" ਨਾਲ ਹੀ ਪੁੱਛਣ ਲਗਾ ," ਤੇਜਾ ਹੱਕ ਮਾਰਦਾ ਏ ?" #KamalDiKalam
ਮੈਂ ਕਿਹਾ ," ਨਹੀਂ ਯਾਰ ਉਹ ਤਾਂ ਬਹੁਤ ਵਧੀਆ ਬੰਦਾ ਏ , ਪਿੱਛੇ ਜਿਹੇ ਉਹਨੇ ਆਪਣੀ ਕੋਠੀ ਬਨਵਾਈ ਸੀ , ਮੈਂ ਤਾਂ ਨਹੀਂ ਸੁਣਿਆਂ ਕਿ ਕਿਸੇ ਮਿਸਤਰੀ ਜਾਂ ਮਜ਼ਦੂਰ ਦਾ ਹੱਕ ਮਾਰਿਆ ਹੋਵੇ !"
ਕਹਿੰਦਾ ,"ਨਹੀਂ ! ਜੋ ਬੋਲਣ ਲੱਗਿਆਂ ਉਹਨੂੰ ਹੱਕ ਪੈਂਦੀ ਏ ਉਹਦੇ ਬਾਰੇ ਪੁੱਛਿਆ ਏ !"
ਮੈਂ ਕਿਹਾ ," ਤੇਰੀ ਤੇਜੇ ਨਾਲ ਹੀ ਗੱਲ ਕਰਵਾ ਦਿੰਦਾ ਹਾਂ |"
ਮੈਂ ਤੇਜੇ ਨੂੰ ਫੋਨ ਮਿਲਾਇਆ | ਫੋਨ ਸੁਣਦਿਆਂ ਹੀ ਕਹਿੰਦਾ ," ਡਾ ਡਾ ਡਾ ਡਾ ਡਾਕਟਰ ਸਾਹਬ , ਮੈਂ ਤੂ ਤੂ ਤੂ ਤੂ ਤੁਹਾਡੇ ਨਾਲ ਬਹੁਤ ਨਰਾਜ਼ ਹਾਂ |"
ਮੈਂ ਘਬਰਾਹ ਕੇ ਪੁੱਛਿਆ ," ਕੀ ਗੱਲ ਹੋ ਗਈ ਬਾਈ ?"
ਕਹਿੰਦਾ ," ਹੂ ਹੂ ਹੂ ਹੂ ਹੂ ਹੁਣ ਹਰ ਵਾਰ ਦ ਦ ਦ ਦ ਦੱਸਣਾ ਪਊ , ਕਈ ਦਿਨ ਹੋ ਗਏ ਮੈਨੂੰ ਕਬਜ਼ ਹੋਈ ਪਈ ਆ |"
ਮੈਂ ਕਿਹਾ ," ਕੋਈ ਦਵਾਈ ਲਈ ?"
ਕਹਿੰਦਾ ," ਗੱਲ ਦਵਾਈ ਦੀ ਨਹੀਂ , ਕ ਕ ਕ ਕ ਕ ਕ ਕਈ ਦਿਨ ਹੋ ਗਏ ਤੁਸੀਂ ਮੈ ਮੈ ਮੈ ਮੈ ਮੇਰੇ ਤੇ ਪੋਸਟ ਹੀ ਨਹੀਂ ਪਾਈ , ਉਹਦੇ ਕਰਕੇ ਕਬਜ਼ ਹੋਈ ਹੈ !"
ਮੈਂ ਕਿਹਾ ,"ਕੋਈ ਗੱਲ ਨਹੀਂ ਅੱਜ ਹੀ ਲੈ , ਸਵੇਰੇ ਕਬਜ਼ ਠੀਕ !"
ਬੁਰਾ ਨਾ ਮੰਨੋ ਹੋਲੀ ਹੈ !
No comments:
Post a Comment