ਰੀਠੇ \ ਇੰਦਰਜੀਤ ਕਮਲ - Inderjeet Kamal

Latest

Friday, 31 March 2017

ਰੀਠੇ \ ਇੰਦਰਜੀਤ ਕਮਲ

ਇਹ ਰੀਠੇ ਹਨ , ਜਿਹਨਾਂ ਨੂੰ ਕਈ ਥਾਵਾਂ 'ਤੇ ਰੇਠੜੇ ਜਾਂ ਰੇਠੇ ਵੀ ਕਹਿੰਦੇ ਹਨ , ਜੋ ਸਭ ਤੋਂ ਜ਼ਿਆਦਾਤਰ ਸਾਬਣ ਬਣਾਉਣ ਲਈ ਵਰਤੇ ਜਾਂਦੇ ਹਨ | ਰਸਗੁੱਲੇ ਬਣਾਉਣ ਵੇਲੇ ਵੀ ਰਸਗੁੱਲਿਆਂ ਦਾ ਰੰਗ ਨਿਖਾਰਣ ਵਾਸਤੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ | ਇਹਦੇ ਵਿੱਚੋਂ ਇੱਕ ਕਾਲੀ ਜਿਹੀ ਗੋਲੀ ( ਬੀਜ ) ਨਿਕਲਦੀ ਹੈ , ਜਿਹਨੂੰ ਕਾਲਚਾ ਕਿਹਾ ਜਾਂਦਾ ਹੈ | ਪੁਰਾਣੇ ਜਮਾਨੇ ਵਿੱਚ ਬੱਚੇ ਇਹਨਾਂ ਕਾਲਚਿਆਂ ਨਾਲ ਬੰਟਿਆਂ ਵਾਂਗ ਖੇਡਦੇ ਸਨ | ਇਸ ਕਾਲੀ ਗੋਲੀ ਵਿੱਚ ਸੁਰਾਖ ਕਰਕੇ ਉਹਨੂੰ ਕਾਲੇ ਧਾਗੇ ਵਿੱਚ ਪਰੋਕੇ ਕਈ ਲੋਕ ਬੱਚਿਆਂ ਦੇ ਗਲ ਵਿੱਚ ਵੀ ਪਾਉਂਦੇ ਹਨ ਤਾਂ ਕਿ ਬੱਚੇ ਨਜਰ ਲੱਗਣ ਤੋਂ ਬਚੇ ਰਹਿਣ |#KamalDiKalam

No comments:

Post a Comment