ਤੁਸੀਂ ਸਿਰਲੇਖ ਪੜ੍ਹਕੇ ਜਰੂਰ ਹੈਰਾਨ ਹੋਵੋਗੇ , ਪਰ ਇਹ ਸੱਚ ਹੈ ਕਿ ਅੱਜ ਸਾਡੇ ਸ਼ਹਿਰ ਦੇ ਇੱਕ ਸ਼ਮਸ਼ਾਨਘਾਟ ਅੰਦਰ ਇੱਕ ਜੀਂਦੀ ਜਾਗਦੀ ਔਰਤ ਦਾ ਉਹਦੀ ਮਰਜ਼ੀ ਨਾਲ ਚਾਰ ਪੰਡਤਾਂ ਦੀ ਹਾਜ਼ਰੀ ਵਿਚ ਪੂਰੀ ਤਰ੍ਹਾਂ ਮੰਤਰ ਪੜ੍ਹਕੇ ਦਾਹ ਸੰਸਕਾਰ ਕੀਤਾ ਗਿਆ |#KamalDiKalam
ਇਸ ਤੋਂ ਪਹਿਲਾਂ ਉਸ ਔਰਤ ਨੇ ਆਪਣੇ ਘਰ ਪੰਡਿਤ ਬੁਲਾਕੇ ਪੂਰੀ ਵਿਧੀ ਨਾਲ ਆਪਣੀ ਅੰਤਿਮ ਕਿਰਿਆ ਕਰਮ ਵੀ ਕਰਵਾਈ ਅਤੇ ਪੰਡਤਾਂ ਨੂੰ ਚੰਗਾ ਚੋਖਾ ਖਵਾਉਣ ਦੇ ਨਾਲ ਨਾਲ ਮੋਟਾ ਦਾਨ ਵੀ ਦਿੱਤਾ | ਇਹ ਔਰਤ ਇੱਕ ਚੰਗੇ ਸਰਕਾਰੀ ਅਹੁਦੇ ਤੋਂ ਸੇਵਾਮੁਕਤ ਹੈ ਤੇ ਨੱਬੇਵੇਂ ਦਹਾਕੇ ਦੇ ਅੰਤ ਵਿੱਚ ਪੁੱਜ ਚੁੱਕੀ ਹੈ |
ਆਪਣੀ ਔਲਾਦ ਕੋਲੋਂ ਦੂਰ ਰਹਿਣ ਕਾਰਣ ਉਹਨੂੰ ਵਹਿਮ ਸੀ ਕਿ ਉਹਦੀ ਮੌਤ ਤੋਂ ਬਾਦ ਪਤਾ ਨਹੀਂ ਕੋਈ ਉਹਦੀ ਗਤੀ ਕਰਵਾਏਗਾ ਕਿ ਨਹੀਂ | ਉਹਨੇ ਪੰਡਤਾਂ ਦੀ ਸਲਾਹ ਨਾਲ ਆਪਣੀ ਅੰਤਿਮ ਕਿਰਿਆ ਕਰਮ ਦੀ ਰਸਮ ਕਰਵਾਈ ਅਤੇ ਬਾਦ ਵਿੱਚ ਸ਼ਮਸ਼ਾਨਘਾਟ ਪਹੁੰਚਕੇ ਇੱਕ ਵਧੀਆ ਜਿਹਾ ਪੁਤਲਾ ਬਣਵਾਇਆ , ਉਹਦਾ ਹਾਰ ਸ਼ਿੰਗਾਰ ਕਰਵਾਇਆ | ਚੂੜੀਆਂ ਵਗੈਰਾ ਵੀ ਪਾਈਆਂ ਤੇ ਅੱਖਾਂ ਦੀ ਥਾਂ ਕੌਡੀਆਂ ਫਿੱਟ ਕਰਕੇ ਉੱਤੇ ਕਫਨ ਪਾਕੇ ਆਪਣੀ ਹਾਜ਼ਰੀ ਵਿੱਚ ਆਪਣਾ ਅੰਤਿਮ ਸੰਸਕਾਰ ਕਰਵਾਇਆ |
ਮਜ਼ੇਦਾਰ ਗੱਲ ਇਹ ਹੈ ਕਿ ਇਸ ਔਰਤ ਨੇ ਮਰਨ ਉਪਰੰਤ ਆਪਣਾ ਸਰੀਰ ਦਾਨ ਕੀਤਾ ਹੋਇਆ ਹੈ !
No comments:
Post a Comment