ਤੇਰਾ ਕੌਣ ਵਿਚਾਰਾ ? ਇੰਦਰਜੀਤ ਕਮਲ - Inderjeet Kamal

Latest

Thursday, 12 January 2017

ਤੇਰਾ ਕੌਣ ਵਿਚਾਰਾ ? ਇੰਦਰਜੀਤ ਕਮਲ

ਪੰਜਾਬ 'ਚ ਵੋਟਾਂ ਨੇ    ...ਹੋ !
ਬੜੀਆਂ ਤੋਟਾਂ ਨੇ    ...ਹੋ !
ਗੁੜ ਮਿੱਠਾ ਏ    ...ਹੋ !
ਵਿਕਦਾ ਚਿੱਟਾ ਏ    ...ਹੋ !
ਲੰਗਰ ਲੱਗਣਗੇ    ...ਹੋ !
ਦਾਰੂ ਵੰਡਣਗੇ    ...ਹੋ !
ਲਾਰੇ ਲਾਉਣਗੇ    ...ਹੋ !
ਮਨ ਪ੍ਰਚਾਉਣਗੇ    ...ਹੋ ! #KamalDiKalam
ਤਾੜੀਆਂ ਮਾਰਾਂਗੇ    ...ਹੋ !
ਨਾਅਰੇ ਲਾਵਾਂਗੇ    ...ਹੋ !
ਵੋਟਾਂ ਪਾਵਾਂਗੇ    ...ਹੋ !
ਵਜੀਰ ਬਣਾਵਾਂਗੇ    ...ਹੋ !
ਪੰਜਾਂ ਸਾਲਾਂ ਤੱਕ    ...ਹੋ !
ਤੱਕੀ ਜਾਵਾਂਗੇ    ...ਹੋ !
ਗੁੜ ਦੀਆਂ ਰਿਓੜੀਆਂ    ...ਹੋ !
ਮੱਥੇ ਤਿਓੜੀਆਂ    ...ਹੋ !
ਨੇਤਾ ਲੁੱਟਣਗੇ    ...ਹੋ !
ਸਾਨੂੰ ਕੁੱਟਣਗੇ    ...ਹੋ !
ਫਿਰ ਨਾ ਕੁਸਕਾਂਗੇ    ...ਹੋ !
ਅੰਦਰ ਬੁਸਕਾਂਗੇ    ...ਹੋ !
ਪੰਜਾਬ ਪੰਜਾਬ ਓਏ    ...ਹੋ !
ਦਈੰ ਜਵਾਬ ਓਏ    ...ਹੋ !
ਤੇਰਾ ਕੌਣ ਵਿਚਾਰਾ    ...ਹੋ ! 

No comments:

Post a Comment