ਆਏ ਦਿਨ WhatsApp 'ਤੇ ਕਿਸੇ ਬੱਚੇ ਦੀ ਤਸਵੀਰ ਨਾਲ ਲਿਖਿਆ ਮਿਲਦਾ ਹੈ ਕਿ ਇਹ ਬੱਚਾ ਫਲਾਣੀ ਥਾਂ ਮਿਲਿਆ ਇਹਦੇ ਮਾਂ ਬਾਪ ਨਹੀਂ ਮਿਲ ਰਹੇ | ਕਿਰਪਾ ਕਰਕੇ ਇਹ ਤਸਵੀਰ ਇੰਨੇ ਲੋਕਾਂ ਨੂੰ ਅਤੇ ਗਰੁੱਪਾਂ ਚ ਭੇਜ ਦਿਓ ਕਿ ਇਸ ਨੂੰ ਇਸ ਦੇ ਮਾਂ ਬਾਪ ਮਿਲ ਜਾਣ | ਦੋ ਕੁ ਮਹੀਨੇ ਬਾਦ ਉਹ ਬੱਚਾ ਫਿਰ ਕਿਤੇ ਹੋਰ ਮਿਲਿਆ ਵਿਖਾਇਆ ਹੁੰਦਾ ਹੈ | #KamalDiKaam
ਅਗਰ ਭੇਜਣ ਵਾਲੇ ਨੂੰ ਪੁੱਛੋ ਤਾਂ ਉਹ ਕਹਿੰਦਾ ਹੈ ," ਪਤਾ ਨਹੀਂ ਮੈਨੂੰ ਕਿਤੋਂ ਆਇਆ ਸੀ ਮੈਂ ਅੱਗੇ ਭੇਜ ਦਿੱਤਾ |"
ਅੱਜ ਕੱਲ੍ਹ ਬਹੁਤ ਲੋਕਾਂ { ਬੱਚਿਆਂ ਤੱਕ } ਦੇ ਆਧਾਰ ਕਾਰਡ ਬਣ ਚੁੱਕੇ ਹਨ | ਅਗਰ ਕਿਸੇ ਨੂੰ ਕੋਈ ਗੁਮਸ਼ੁਦਾ ਬੱਚਾ ਮਿਲਦਾ ਹੈ ਤਾਂ ਅਗਰ ਉਹਦਾ ਆਧਾਰ ਕਾਰਡ ਬਣਿਆਂ ਹੈ ਤਾਂ ਇੱਕ ਛੋਟੀ ਜਿਹੀ ਮਸ਼ੀਨ ਉੱਪਰ ਉਹਦੀ ਇੱਕ ਉਂਗਲੀ ਰੱਖਣ ਨਾਲ ਵੀ ਉਹਦੇ ਬਾਰੇ ਸਾਰੀ ਜਾਣਕਾਰੀ ਮਿਲ ਸਕਦੀ ਹੈ | ਇਹ ਮਸ਼ੀਨਾ ਅੱਜ ਕੱਲ੍ਹ ਮੋਬਾਇਲ ਦੇ sim ਵੇਚਣ ਵਾਲੇ ਵੱਡੇ ਦੁਕਾਨਦਾਰਾਂ ਕੋਲ ਵੀ ਮਿਲ ਜਾਂਦੀਆਂ ਹਨ ਅਤੇ ਆਧਾਰ ਕਾਰਡ ਦੇ ਦਫਤਰ ਵਿੱਚ ਵੀ |
ਨੋਟ :- ਪਰ ਯਾਦ ਰਹੇ ਕਿ ਇਹੋ ਜਿਹੀ ਘਟਨਾ ਦੀ ਜਾਣਕਾਰੀ ਪਹਿਲਾਂ ਤੁਰੰਤ ਪੁਲਿਸ ਨੂੰ ਦਿਓ , ਭਲਾ ਕਰਮ ਚੰਦ ਜਸੂਸ ਬਣਨ ਦੇ ਚੱਕਰ ਚ ਪੁਲਿਸ ਨੇ ਤੁਹਾਨੂੰ ਹੀ ਲੰਮੇ ਪਾਇਆ ਹੋਵੇ !

No comments:
Post a Comment