ਔਰਤ ਮਰਦ \ ਇੰਦਰਜੀਤ ਕਮਲ - Inderjeet Kamal

Latest

Tuesday, 8 September 2015

ਔਰਤ ਮਰਦ \ ਇੰਦਰਜੀਤ ਕਮਲ


ਲੋਕ ਝੂਠ ਬੋਲਦੇ ਹਨ ਕਿ ਸਾਡੇ ਦੇਸ਼ ਵਿੱਚ ਔਰਤ ਮਰਦ ਵਿੱਚ ਬਹੁਤ ਫਰਕ ਸਮਝਿਆ ਜਾਂਦਾ ਹੈ | ਮੈਂ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ ਕਿਓਂਕਿ ਮੈਂ ਇਹੋ ਜਿਹੇ ਬਹੁਤ ਲੋਕਾਂ ਦੀ ' ਜੈ ਜੈ ਕਾਰ ' ਹੁੰਦੀ ਵੇਖੀ ਹੈ , ਜਿਹਨਾਂ ਔਰਤਾਂ ਵਿੱਚ ਬਾਬਾ ਤੇ ਮਰਦਾਂ ਵਿੱਚ ਮਾਤਾ ਆਉਂਦੀ ਹੈ | ‪#‎KamalDiKalam‬
ਅਸਲ ਚ ਅੱਜ ਇੱਕ ਮਰੀਜ਼ ਕਾਰਣ ਮੈਂ ਭੰਬਲਭੂਸੇ ਚ ਪੈ ਗਿਆ | ਉਹਦੇ ਨਾਲ ਤਿੰਨ ਔਰਤਾਂ ਆਈਆਂ ਸਨ | ਮਰੀਜ਼ ਦੀ ਸ਼ਕਲ ਬੰਦਿਆਂ ਵਾਲੀ ਸੀ ਤੇ ਪਹਿਰਾਵਾ ਔਰਤਾਂ ਵਾਲਾ | ਬਿੰਦੀ ਸੁਰਖੀ ਚੂੜਾ | ਮੈਨੂੰ ਸਮਝ ਨਾ ਲੱਗੇ ਕਿ ਲਛਣ ਔਰਤਾਂ ਵਾਲੇ ਪੁੱਛਾਂ ਕਿ ਮਰਦਾਂ ਵਾਲੇ | ਇੱਕ ਔਰਤ ਬੋਲ ਪਈ ਕਹਿੰਦੀ , " ਇਹ ਦੇਵਾ ਜੀ ਨੇ , ਇਹ ਕਈ ਸਾਲਾਂ ਤੋਂ ਮਾਤਾ ਦੀ ਚੌਂਕੀ ਲਗਾਕੇ ਲੋਕਾਂ ਦੇ ਦੁੱਖ ਦੂਰ ਕਰਦੇ ਨੇ |" ਫੇਰ ਮੈਨੂੰ ਸਮਝ ਲੱਗੀ ਇਹ ਦੇਵੀ ਨਹੀਂ ਦੇਵਾ ਹੈ |

Mahesh Sood ਬਸ ਇਸੇ ਵਿਸ਼ੇ ਵਿਚ ਪੰਜਾਬੀ ਜਨਾਨੀਆਂ ਬੰਦਿਆਂ ਨੂੰ ਮਾਤ ਪਾਂਦੀਆਂ .. ਘਟ ਹਰਫਾਂ ਚ ਸਾਰਾ ਲਿਖਣ ਦੀ ਕੋਸ਼ਿਸ਼ ਕਰੁਂਗਾ .. ਸਾਡੇ ਮਹੱਲੇ ਮਿਸਤਰੀ ਸੀ ( ਨਾਂ ਨਹੀਂ ਲਿਖ ਸਕਦਾ ) .. ਪਹਲੀ ਮਰਗੀ ਤਾਂ ਦੂਜੀ ਵਿਆਹ ਲਿਆਇਆ .. ਖੁਦ ਚਮਾਰ ਸੀ ਜਨਾਨੀ ਕੀ ਆ ਮੇਨੂੰ ਨੀਂ ਪਤਾ .. ਜਨਾਨੀ ਮਗਰ ਨਿਆਣੇ ਵੀ ਸੀ . ਖਬਰੇ ਇਕ ਆ .. ਓਹੀ ਰਹੰਦਾ ਉਦੇ ਘਰੇ .. ਇਕ ਅਧਖੜ ਜੇਹਾ ਵੀ ਨਾਲ ਆਇਆ ਸੀ .. ਉਦਾ ਥੋਂ ਟਿਕਾਣਾ ਨੀਂ ਪਤਾ ਕਿਸੇ ਮਹਲੇ ਆਲੇ ਨੂੰ .. ਉਂਝ ਓਹ ਵਜਦਾ ਉਸ ਜਨਾਨੀ ਦਾ ਈ ਕੋਈ ਰਿਸ਼ਤੇਦਾਰ ਆ .. ਮਗਰ ਆਇਆ ਹੁਣਾ.. ਮਗਰ ਆਇਆ ਸਮਝ ਗਏ ਹੁਣੇ ਤੁਸੀਂ .. 
ਮਿਸਤਰੀ ਇਕ ਦਿਨ ਸਵਾਸ ਛਡ ਗਿਆ .. ਮਾੜਾ ਹੋਇਆ .. 
ਸੋ ਮੁਕਦੀ ਗਲ ਭਾਈ .. ਓਹ ਜਨਾਨੀ" ਸੋ ਚੂਹੇ ਖਾਕੇ ਹੱਜ ਨੂ ਤੁਰਪੀ ".. ਭਾਵ ਉਦੇ ਕੰਨੀ ਮਾਤਾ ਆਣ ਲਗ ਪੀ .. ਬਾਬੇ ਆਣ ਲਗ ਪਏ .. ਹੁਣ ਹਫਤੇ ਦੇ ਹਰ ਦਿਨ ਓਹਦੇ ਪਾਏ ਕਪੜੇ ਵੀ ਬਦਲਦੇ ਆ .. 
ਬਈ .. ਐਤਵਾਰ ਚਿੱਟੇ .. ਸਾਈ ਲੋਕਾਂ ਦੇ , ਸੋਮਵਾਰ ਓਹ ਵਰਤ ਕਰਦੀ ਆ , ਕਦੇ ਦੇਖੀ ਨੀਂ . ਮੰਗਲਵਾਰ ਮਾਤਾ ਦਾ ਲਾਲ ਚੋਗਾ , ਬੁਧਵਾਰ ਰੇਸਟ ਤੇ , ਵੀਰਵਾਰ ਹਰਾ ਚੋਗਾ . ਸ਼ੁਕਰਵਾਰ ਕਦੇ ਦੇਖੀ ਨੀਂ .. ਸ਼ਨੀਵਾਰ ਤਾਂ ਭਾਈ ਸ਼ਨੀ ਦਾ ਦਿਨ ਆ .. . ਤੇ ਮੁਕਦੀ ਗਲ ਬਈ .. ਹੁਣ ਮਹੱਲੇ ਚ ਮਿਸਤਰੀ ਦੇ ਮਕਾਨ ਤੋਂ ਕਮਰਿਆਂ ਦਾ ਕਰਾਇਆ ਲੈਣ ਵੀ ਜਿਪਸੀ ਚ ਆਂਦੀ ਆ .. ਕਹੰਦੇ ਕਿਸੇ ਜਾਗ ਤੇ ਬੈਠ ਗੀ .. ਹੁਣ ਪੂਰਨ ਸਾਧ ਹੋ ਗੀ 
ਸਹੀ ਕਹਾਂ ਬਾਈ .. ਬੀਬੀ ਬਾਹਲੀ ਪੋਹਂਚੀ ਹੋਈ ਚੇਜ਼ ਆ .. ਪੁਠਾ ਸਿਧਾ ਕਮੇੰਟ ਕਰਨ ਲੱਗੇ ਆਪਣਾ ਵਚਰ ਲਿਓ ਭਾਈ .. ਸੂਦ

No comments:

Post a Comment