ਬਿਸਕੁਟ \ ਇੰਦਰਜੀਤ ਕਮਲ - Inderjeet Kamal

Latest

Thursday, 10 September 2015

ਬਿਸਕੁਟ \ ਇੰਦਰਜੀਤ ਕਮਲ


ਮੈਂ ਆਪਣੇ ਦੋਸਤ ਤਰਸੇਮ ਅਬਰੋਲ ਨਾਲ ਕਿਸੇ ਕੰਮ ਜਾ ਰਿਹਾ ਸਾਂ ਕਿ ਉਹ ਆਪਣਾ ਘਰ ਰਾਹ ਚ ਪੈਂਦਾ ਹੋਣ ਕਰਕੇ ਚਾਹ ਪੀਕੇ ਜਾਣ ਦੀ ਜਿਦ ਕਰਨ ਲੱਗਾ | ਉਹਦੇ ਘਰ ਵੜਦਿਆਂ ਹੀ ਉਹਦੇ ਨਵੇਂ ਲਿਆਂਦੇ ਉੱਚੇ ਲੰਮੇ ਕੁੱਤੇ ਨੇ ਸਾਡਾ ਸਵਾਗਤ ਕੀਤਾ | ਅੰਦਰ ਬੈਠ ਕੇ ਗੱਲਬਾਤ ਕਰ ਹੀ ਰਹੇ ਸਾਂ ਕਿ ਤਰਸੇਮ ਦੀ ਵਹੁਟੀ ਚਾਹ ਬਣਾ ਕੇ ਲੈ ਆਈ | ਉਹਨੇ ਚਾਹ ਦੇ ਨਾਲ ਬਿਸਕੁਟ ਦੀ ਪਲੇਟ ਰੱਖਦੇ ਹੋਏ , ਬਿਸਕੁਟਾਂ ਵੱਲ ਇਸ਼ਾਰਾ ਕਰਕੇ ਆਪਣੇ ਘਰਵਾਲੇ ਨੂੰ ਖਾਸ ਹਿਦਾਇਤ ਕੀਤੀ ," ਤੁਸੀਂ ਇਹ ਬਿਸਕੁਟ ਨਾ ਖਾਇਓ !" ‪#‎KamalDiKalam‬
ਮੈਂ ਥੋੜਾ ਹੈਰਾਨ ਜਿਹਾ ਹੋਇਆ ਤੇ ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ ," ਕਿਓਂ , ਇਹ ਕੁੱਤੇ ਦੇ ਜੂਠੇ ਨੇ ?"
ਸਾਰੇ ਟੱਬਰ ਦਾ ਹਾਸਾ ਬੰਦ ਨਾ ਹੋਵੇ | ਬਾਦ ਚ ਪਤਾ ਲੱਗਾ ਕਿ ਉਸ ਦਿਨ ਤਰਸੇਮ ਦਾ ਵਰਤ ਸੀ |

No comments:

Post a Comment