ਰੱਖੜੀ ਕੈਂਚੀ ਨਾਲ ਕੱਟੀ \ ਇੰਦਰਜੀਤ ਕਮਲ - Inderjeet Kamal

Latest

Sunday, 30 August 2015

ਰੱਖੜੀ ਕੈਂਚੀ ਨਾਲ ਕੱਟੀ \ ਇੰਦਰਜੀਤ ਕਮਲ


ਰਾਤੀਂ ਇੱਕ ਜਾਣਕਾਰ ਮਿਲਿਆ ਤੇ ਉਹਨੇ ਦੱਸਿਆ ਕਿ ਉਹਨੇ ਸਵੇਰੇ ਸਵੇਰ ਰੱਖੜੀ ਬੰਨਵਾ ਲਈ ਤੇ ਵਿਹਲਾ ਹੋਣ ਕਰਕੇ ਘਰ ਚ ਹੀ ਬੈਠਾ ਟੈਲੀਵਿਜ਼ਨ ਵੇਖ ਲੱਗ ਪਿਆ | ਸਭ ਕੁਝ ਠੀਕਠਾਕ ਚੱਲ ਰਿਹਾ ਸੀ ਕਿ ਅਚਾਨਕ ਉਹਦੀ ਵਹੁਟੀ ਹੱਥ ਚ ਕੈਂਚੀ ਫੜ ਕੇ ਭੱਜੀ ਆਈ ਤੇ ਉਹਦੇ ਗੁੱਟ ਤੇ ਬੰਨ੍ਹੀ ਰੱਖੜੀ ਕੱਟ ਦਿੱਤੀ | ਉਹ ਹੱਕਾਬੱਕਾ ਜਿਹਾ ਹੋਕੇ ਪਰੇਸ਼ਾਨ ਹੋਕੇ ਇਹਦਾ ਕਾਰਣ ਪੁੱਛਣ ਲੱਗਾ ਤਾਂ ਉਹਦੀ ਵਹੁਟੀ ਉਹਨੂੰ ਬਾਂਹ ਤੋਂ ਫੜ ਕੇ ਘਰ ਤੋਂ ਬਾਹਰ ਲੈ ਆਈ | ਗਲੀ ਵਿੱਚ ਆਕੇ ਉਹਨੇ ਵੇਖਿਆ ਕਿ ਕਾਫੀ ਭੀੜ ਲੱਗੀ ਹੋਈ ਸੀ | ਲੋਕਾਂਵਿੱਚ ਘੁਸਰ ਮੁਸਰ ਚੱਲ ਰਹੀ ਸੀ | ਕੋਈ ਕਹਿ ਰਿਹਾ ਸੀ ਫਲਾਣੇ ਮੁਹੱਲੇ ਚ ਤਿੰਨ ਬੰਦੇ ਮਰ ਗਏ , ਕੋਈ ਕਹਿੰਦਾ ਫਲਾਣੀ ਗਲੀ ਚ ਚਾਰ ਮਰ ਗਏ | ‪#‎KamalDiKalam‬ 
ਜਦੋਂ ਉਹਨੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਪੰਡਤਾਂ ਨੇ ਰੱਖੜੀ ਬੰਨ੍ਹਣ ਦਾ ਮਹੂਰਤ ਦੋ ਵਜੇ ਤੋਂ ਬਾਦ ਦਾ ਕਢਿਆ ਸੀ | ਜਿਹਨਾਂ ਲੋਕਾਂ ਨੇ ਦੋ ਵਜੇ ਤੋਂ ਪਹਿਲਾਂ ਰੱਖੜੀ ਬੰਨ੍ਹੀ ਹੈ , ਉਹ ਮਰ ਰਹੇ ਹਨ | ਜੈ ਵਹਿਮ ਦੇਵਤਾ ! ਜੈ ਅਫਵਾਹ ਦੇਵਤਾ !

No comments:

Post a Comment