ਮੈਂ ਸੋਚਿਆ ਸੀ ਮਨ ਲਗਾਕੇ ਕੰਮ ਕਰਾਂਗੇ ਤਾਂ ਥੋੜੀ ਬਹੁਤੀ ਤਨਖਾਹ ਮਿਲਣੀ ਸ਼ੁਰੂ ਹੋਜੂ | ਪੂਰੇ ਮਨ ਨਾਲ ਮਿਹਨਤ ਕੀਤੀ ਕਿਸੇ ਕਿਸਮ ਦੀ ਲਾਪਰਵਾਹੀ ਨਹੀਂ ਵਰਤੀ , ਪਰ ਤਨਖਾਹ ਤਾਂ ਦੂਰ ਦੀ ਗੱਲ ਉਹਨੇ ਤਾਂ ਕਦੇ ਦਿਹਾੜੀ ਦੇਣ ਦੀ ਵੀ ਗੱਲ ਨਹੀਂ ਤੋਰੀ | #KamalDiKalam
ਜੇ ਮੈਂ ਖੁੱਲ੍ਹ ਕੇ ਗੱਲ ਕੀਤੀ ਤਾਂ ਕਈਆਂ ਕਹਿਣਾ ਏ ਇਹ ਕਾਮਰੇਡਾਂ ਦੀ ਭਾਸ਼ਾ ਬੋਲਦਾ ਏ | ਜਦੋਂ ਉਹ ਇੰਨੀ ਕਮਾਈ ਕਰ ਰਿਹਾ ਹੈ ਤੇ ਸਾਨੂੰ ਬਣਦਾ ਹਿੱਸਾ ਦੇਣ ਲੱਗਿਆਂ ਕੀ ਮੌਤ ਪੈਂਦੀ ਹੈ !!
ਬੱਸ ਥੋੜੇ ਦਿਨ ਵੇਖਣਾ ਏ, ਉਸਤੋਂ ਬਾਦ ਕੁਝ ਦੋਸਤਾਂ ਨੂੰ ਲੈਕੇ ਨਾਅਰੇਬਾਜ਼ੀ ਕਰਾਂਗੇ , ਜੇ ਫਿਰ ਵੀ ਗੱਲ ਨਾ ਬਣੀ ਤਾਂ ਆਪਣੇ ਹੱਕ ਲਈ ਧਰਨਾ ਵੀ ਲਗਾ ਸਕਦੇ ਹਾਂ |
ਆਪਣੇ ਆਪ ਨੂੰ ਸਮਝਦਾ ਕੀ ਏ ਜ਼ੁਕਰਬਰਗ !!!!
ਕੌਣ ਕੌਣ ਸਾਥ ਦਊ ?
No comments:
Post a Comment