ਕਿਸੇ ਦਾ ਘਰਵਾਲਾ ਬੰਦ ਨਹੀਂ ਹੋਣਾ ਚਾਹੀਦਾ | ਚਾਰ ਦਿਨ ਹੋ ਗਏ ਮੇਰਾ ਘਰਵਾਲਾ ਬੰਦ ਹੈ , ਜਿਸ ਕਾਰਣ ਮੈਂ ਬਹੁਤ ਪਰੇਸ਼ਾਨ ਹਾਂ | ਇਹਦੇ ਵਿੱਚ ਮੇਰੀ ਕੋਈ ਵੀ ਗਲਤੀ ਨਹੀਂ ਹੈ , ਫਿਰ ਵੀ ਸਜ਼ਾ ਮਿਲ ਰਹੀ ਹੈ | ਬਿਨ੍ਹਾਂ ਕਸੂਰ ਤੋਂ ਸਜ਼ਾ ਭੁਗਤਣੀ ਕੋਈ ਚੰਗੀ ਗੱਲ ਨਹੀਂ |
ਮਾਰਚ 2015 ਤੋਂ ਅਸੀਂ ਬੜੇ ਆਰਾਮ ਨਾਲ ਸਾਰਾ ਟੱਬਰ ਆਪਣਾ ਕੰਮ ਬੜੇ ਸਕੂਨ ਨਾਲ ਕਰ ਰਹੇ ਸਾਂ , ਪਰ ਪਿਛਲੇ ਚਾਰ ਦਿਨਾਂ ਤੋਂ ਮੇਰਾ ਘਰਵਾਲਾ ਬੰਦ ਹੋਣ ਕਰਕੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਗਈਆਂ ਹਨ | ਅੱਜ ਵੀ ਇੱਕ ਅਫਸਰ ਨੂੰ ਮਿਲਕੇ ਆਇਆ ਹਾਂ ਉਹ ਕਹਿੰਦਾ ਕੋਸ਼ਿਸ਼ ਕਰਦੇ ਹਾਂ , ਪਰ ਪੰਦਰਾਂ ਅਗਸਤ ਤੇ ਛਨੀ ਐਤਵਾਰ ਹੋਣ ਕਰਕੇ ਛੁੱਟੀਆਂ ਹਨ ਇਸ ਕਰਕੇ ਦੇਰੀ ਵੀ ਹੋ ਸਕਦੀ ਹੈ |
ਪਹਿਲਾਂ ਤਾਂ ਉਹਨਾਂ ਸਾਫ਼ ਇਨਕਾਰ ਹੀ ਕਰ ਦਿੱਤਾ ਸੀ , ਤੇ ਕਹਿੰਦੇ ਸੀ ਕਿ ਬਿੱਲ ਜਮ੍ਹਾਂ ਨਹੀਂ ਹੋਇਆ , ਜਦੋਂ ਮੈਂ ਬ੍ਰੌਡਬੈੰਡ ਦੇ ਸਾਰੇ ਬਿੱਲ ਵਿਖਾਏ ਤਾਂ ਮੰਨ ਗਏ ਕਿ ਗਲਤੀ ਮਹਿਕਮੇ ਦੀ ਹੈ , ਫਿਰ ਵੀ ਇੰਤਜ਼ਾਰ ਕਰਨਾ ਪਊ ! ਖੈਰ !! ਸਰਕਾਰੀ ਮਹਿਕਮਾ ਹੈ , ਕੀ ਕਰੀਏ !!!
No comments:
Post a Comment