ਮੂੰਹ ਮਿੱਠਾ \ ਇੰਦਰਜੀਤ ਕਮਲ - Inderjeet Kamal

Latest

Tuesday, 18 August 2015

ਮੂੰਹ ਮਿੱਠਾ \ ਇੰਦਰਜੀਤ ਕਮਲ

ਪਿਛਲੇ ਹਫਤੇ ਇੱਕ ਅਣਪਛਾਤੇ ਨੰਬਰ ਤੋਂ ਫੋਨ ਆਇਆ , " ਮੈਂ ....... ਤੋਂ ਡਾਕਟਰ .......... ਬੋਲ ਰਿਹਾ ਹਾਂ | ਤੁਸੀਂ ਓਪਰੀ ਕਸਰ ਦੇ ਮਰੀਜਾਂ ਦਾ ਵੀ ਹੱਲ ਵੀ ਕਰਦੇ ਹੋ ?"
ਮੈਂ ਕਿਹਾ ," ਹਾਂਜੀ !" ‪#‎KamalDiKalam‬
ਕਹਿੰਦਾ ," ਠੀਕ ਏ , ਇੱਕ ਕੇਸ ਭੇਜ ਰਿਹਾ ਹਾਂ , ਵੇਖ ਲੈਣਾ |"
ਕੇਸ ਆਇਆ | ਵੇਰਵਾ ਲਿਆ | ਬਹੁਤ ਥਾਵਾਂ ਤੇ ਧੱਕੇ ਖਾਕੇ ਆਏ ਸਨ | ਆਪਣੀ ਸਮਝ ਮੁਤਾਬਕ ਕੇਸ ਹੱਲ ਕਰਕੇ ਭੇਜ ਦਿੱਤਾ |
ਅਗਲੇ ਦਿਨ ਫਿਰ ਉਸ ਡਾਕਟਰ ਦਾ ਫੋਨ ਆਇਆ ," ਡਾਕਟਰ ਸਾਹਬ , ਮਰੀਜ਼ ਤਾਂ ਠੀਕ ਹੋ ਗਿਆ , ਪਰ ਤੁਸੀਂ ਤਾਂ ਕੋਈ ਫੀਸ ਹੀ ਨਹੀਂ ਲਈ |"
ਮੈਂ ਦੱਸਿਆ ਕਿ ਇਹੋ ਜਿਹੇ ਕੇਸ ਸਾਡੀ ਸੋਸਾਇਟੀ ਮੁਫਤ ਹੱਲ ਕਰਦੀ ਹੈ |
ਕਹਿੰਦਾ," ਫੇਰ ਕੀ ਫਾਇਦਾ ਹੋਇਆ ! ਮੈਂ ਸੋਚਿਆ ਸੀ , ਤੁਹਾਡਾ ਕੁਝ ਬਣੇਗਾ ਤੇ ਮੇਰਾ ਵੀ ਮੂੰਹ ਮਿੱਠਾ ਕਰਵਾਓਗੇ | "

No comments:

Post a Comment