ਇੱਕ ਸ਼ਬਦ ਦੇ ਕਈ ਮਤਲਬ ਨਿਕਲ ਆਉਂਦੇ ਹਨ | ਬਹੁਤ ਸਾਲ ਪਹਿਲਾਂ ਅਸੀਂ ਆਪਣੇ ਮਾਮਾ ਜੀ ਕੋਲ ਚੰਡੀਗੜ੍ਹ ਗਏ , ਉਹ ਸਾਨੂੰ ਚਿੜਿਆਘਰ ਲੈ ਗਏ | ਉਥੇ ਇੱਕ ਪਿੰਜਰੇ ਵਿੱਚ ਲੰਮੀਆਂ ਲੰਮੀਆਂ ਚੁੰਜਾਂ ਵਾਲੇ ਪੰਛੀ ਸਨ | ਪਿੰਜਰੇ ਦੇ ਬਾਹਰ ਟੀਨ ਦੀ ਪਲੇਟ ਤੇ ਲਿਖਿਆ ਸੀ ' ਲੜੀਆਂ ' | ਮੈਂ ਸਮਝ ਗਿਆ ਕਿ ਇਹਨਾਂ ਪੰਛੀਆਂ ਦਾ ਨਾਂ ਲੜੀਆਂ ਹੈ | ਮੈਂ ਜਾਣਬੁਝ ਕੇ ਆਪਣੇ ਮਾਮੀ ਜੀ ਨੂੰ ਪੁੱਛਿਆ " ਇਹ ਕੀ ਨੇ ?"#KamalDiKalam
ਉਹ ਕਹਿੰਦੇ ," ਲੜੀਆਂ |"
ਮੈਂ ਕਿਹਾ , "ਕਿਹਦੇ ਨਾਲ ?"
ਕਹਿੰਦੇ " ਇਹ ਉਂਝ ਹੀ ਲੜੀਆਂ ਨੇ "
ਮੈਂ ਕਿਹਾ , " ਭਾਂਵੇਂ ਉਂਝ ਹੀ ਲੜੀਆਂ ਨੇ ਪਰ ਲੜੀਆਂ ਕਿਹਦੇ ਨਾਲ ਨੇ ?"
ਮੈਂ ਉਹਨਾਂ ਨੂੰ ਕਾਫੀ ਦੇਰ ਉਲਝਾਈ ਰੱਖਿਆ |
No comments:
Post a Comment