ਆਸਤਿਕ ਰੱਬ ਦੀ ਹੋਂਦ ਦਰਸਾਉਣ ਤੇ ਨਾਸਤਿਕ ਉਸ ਨੂੰ ਨਕਾਰਣ ਲਈ ਫੇਸਬੁੱਕ ਤੇ ਆਪਣਾ ਪੂਰਾ ਜੋਰ ਲਗਾ ਰਹੇ ਹਨ | ਕਈ ਥਾਵਾਂ ਤੇ ਮੌਨੂੰ tag ਕੀਤਾ ਜਾਂਦਾ ਹੈ ਜਾਂ ਕੋਈ ਸੱਜਣ ਆਵਾਜ਼ ਮਾਰਦਾ ਹੈ ਤਾਂ ਮੈਂ ਝਾਤੀ ਮਾਰਨ ਚਲਾ ਜਾਂਦਾ ਹਾਂ | ਜੇ ਮਹੌਲ ਸੁਖਾਵਾਂ ਹੋਵੇ ਤਾਂ ਮੈਂ ਵੀ ਇੱਕ ਅੱਧ ਹਾਸੇ ਮਜ਼ਾਕ ਵਾਲਾ ਕੁਮੇੰਟ ਕਰ ਦਿੰਦਾ ਹਾਂ , ਪਰ ਜਿੱਥੇ ਮਾਂ ਦੀ ਭੈਣ ਦੀ ਹੁੰਦੀ ਹੋਵੇ ਉੱਥੋਂ ਕਿਨਾਰਾ ਕਰ ਲੈਂਦਾ ਹਾਂ | ਸਭ ਨੂੰ ਪਤਾ ਹੈ ਕਿ ਇਹ ' ਪਾਣੀ ਚ ਮਧਾਣੀ ' ਹੈ , ਕੋਈ ਵੀ ਕਿਸੇ ਦੀ ਗੱਲ ਸੁਣਨ ਦੀ ਨਹੀਂ ਬਲਕਿ ਆਪਣੀ ਗੱਲ ਮਨਾਉਣ ਦੀ ਕੋਸ਼ਿਸ਼ ਕਰਦਾ ਹੈ | #KamalDiKalam
ਜਿਹੜਾ ਜਿਹੜੀ ਸੋਚ ਤੇ ਖੜਾ ਹੈ ਉਹ ਉਹਨੂੰ ਹੀ ਸਹੀ ਮੰਨਦਾ ਹੈ | ਇਹੋ ਜਿਹੀ ਬੇਸਿੱਟਾ ਬਹਿਸ ਕਰਨ ਨਾਲੋਂ ਅਸੀਂ ਮਨੁੱਖਤਾ ਦਾ ਨੁਕਸਾਨ ਕਰਨ ਵਾਲੇ ਪਖੰਡਾਂ ਤੇ ਅੰਧਵਿਸ਼ਵਾਸਾਂ ਵਿਰੁੱਧ ਰਲਕੇ ਲਾਮਬੰਦ ਹੋਈਏ ਤਾਂ ਸਮਾਜ ਦਾ ਸੁਧਾਰ ਕਰਨ ਵਿੱਚ ਯੋਗਦਾਨ ਪਾ ਸਕਦੇ ਹਾਂ |
ਆਓ ਰਲਮਿਲ ਕੇ ਅੰਧਵਿਸ਼ਵਾਸ ਨੂੰ ਠੱਲ ਪਾਉਣ ਵੱਲ ਕਦਮ ਪੁੱਟੀਏ !
No comments:
Post a Comment