ਤੇਜਾ ਅੰਗਰੇਜ਼ੀ ਸਿੱਖਣ ਵਾਸਤੇ ਇੱਕ ਅਧਿਆਪਕ ਕੋਲ ਜਾਣ ਲੱਗ ਪਿਆ | ਥੋੜੇ ਦਿਨਾ ਵਿੱਚ ਹੀ ਤੇਜੇ ਨੇ ਕਾਫੀ ਸਾਰੀ ਅੰਗ੍ਰੇਜ਼ੀ ਨੂੰ ਮੂੰਹ ਮਾਰਨਾ ਸ਼ੁਰੂ ਕਰ ਦਿੱਤਾ | ਕਈ ਨਵੇਂ ਨਵੇਂ ਸ਼ਬਦ ਸਿੱਖੇ ਤੇ ਕਈ ਪੁਰਾਣਿਆਂ ਸ਼ਬਦਾਂ ਦੇ ਨਵੇਂ ਅਰਥ ਸਮਝੇ |
ਦੋਸਤ ਕਹਿੰਦਾ ," ਉਹਨਾਂ ਦੀ ਆਈਸ ਫੈਕਟਰੀ ਹੈ !"
ਥੋੜਾ ਸੋਚਣ ਵਿਚਾਰਨ ਤੋਂ ਬਾਦ ਤੇਜਾ ਕਹਿੰਦਾ ," ਯਾਰ ਤੇਰੇ ਪਿਤਾ ਜੀ ਕੰਮ ਤਾਂ ਵਧੀਆ ਕਰਦੇ ਨੇ | ਇਹਦਾ ਮਤਲਬ ਤੂੰ ਬੰਦਾ ਕੰਮ ਦਾ ਹੈਂ !"
ਉਹ ਕਹਿੰਦਾ , " ਤੇਜੇ ਭਾਜੀ ਗੱਲ ਹੀ ਕੋਈ ਨਹੀਂ ਕਦੇ ਕੋਈ ਕੰਮ ਹੋਵੇ ਸੇਵਾ ਦਾ ਮੌਕਾ ਜਰੂਰ ਦਿਓ | ਤੁਸੀਂ ਫੋਨ ਕਰੋ ਹੋਮ ਡਲਿਵਰੀ ਦਾ ਵੀ ਇੰਤਜ਼ਾਮ ਹੈ ! " 
ਤੇਜਾ ਕਹਿੰਦਾ ," ਲੈ , ਫਿਰ ਫੋਨ ਕਰਨ ਦੀ ਕੀ ਲੋੜ ਏ , ਤੂੰ ਕਦੋਂ ਕੰਮ ਆਏਂਗਾ | "
ਦੋਸਤ ਕਹਿੰਦਾ ," ਜਰੂਰ ਜੀ , ਮੈਂ ਤਾਂ ਹਰ ਵੇਲੇ ਹਾਜ਼ਰ ਹਾਂ |"
ਮਨ ਵਿੱਚ ਪੂਰਾ ਵਿਚਾਰ ਵਟਾਂਦਰਾ ਕਰਨ ਤੋਂ ਬਾਦ ਤੇਜਾ ਕਹਿਣ ਲੱਗਾ ," ਯਾਰ , ਮੇਰੇ ਦਾਦਾ ਜੀ ਦੀ ਨਜਰ ਬਹੁਤ ਕੰਮਜੋਰ , ਤੂੰ ਕਿਸੇ ਦਿਨ ਆਉਂਦਾ ਹੋਇਆ ਤੇਜ਼ ਜਿਹੀ ਨਜਰ ਵਾਲੀਆਂ ਦੋ ਅੱਖਾਂ ਹੀ ਫੜੀ ਲਿਆਈਂ |" #KamalDiKalam
ਦੋਸਤ ਹੈਰਾਨ ਹੋ ਕੇ ਕਹਿੰਦਾ ," ਮੈਂ ਸਮਝਿਆ ਨਹੀਂ !"
ਤੇਜਾ ਕਹਿੰਦਾ ," ਪੈਸਿਆਂ ਦੀ ਚਿੰਤਾ ਨਾ ਕਰ ਉਹ ਤਾਂ ਮੈਂ ਨਕਦ ਦੇਦੂੰ !"
" ਪਰ ਕਿਹੜੀਆਂ ਅੱਖਾਂ ! ਕਿੱਥੋਂ ਲਿਆਵਾਂ !! " ਦੋਸਤ ਨੇ ਖਿਝ ਕੇ ਪੁੱਛਿਆ |
ਤੇਜਾ ਕਹਿੰਦਾ ," ਤੂੰ ਆਪੇ ਤਾਂ ਕਿਹਾ ਸੀ ਤੇਰੇ ਪਿਤਾ ਜੀ ਦੀ EYES FACTORY ਹੈ ! " 
ਦੋਸਤ ਬੇਹੋਸ਼ ਹੁੰਦਾ ਹੁੰਦਾ ਬਚਿਆ !
No comments:
Post a Comment