ਅੱਜ ਦੀ ਪਨੀਰੀ \ ਇੰਦਰਜੀਤ ਕਮਲ - Inderjeet Kamal

Latest

Monday, 20 July 2015

ਅੱਜ ਦੀ ਪਨੀਰੀ \ ਇੰਦਰਜੀਤ ਕਮਲ

ਅੱਜ ਕੱਲ੍ਹ ਦੀ ਪਨੀਰੀ ਤੇ ਕਈ ਵਾਰ ਬੜੀ ਹੈਰਾਨੀ ਹੁੰਦੀ ਹੈ | ਹਲਵਾਈ ਦੀ ਦੁਕਾਨ ਤੇ ਇੱਕ ਕੁੜੀ ਕਹਿੰਦੀ ," ਅੰਕਲ ਅੱਧਾ ਕਿੱਲੋ ਪਨੀਰ ਦੇ ਦਿਓ " 
ਦੁਕਾਨਦਾਰ ਤੋਲਣ ਲੱਗਾ ਤਾਂ ਪਨੀਰ ਵੇਖ ਕੇ ਕਹਿੰਦੀ ."ਅੰਕਲ ਇਹ ਤਾਂ ਜਿਆਦਾ ਏ , ਅੱਧਾ ਕਿੱਲੋ ਤੋਂ ਘੱਟ ਕਿੰਨਾ ਹੁੰਦਾ ਏ ?"
ਦੁਕਾਨਦਾਰ ਕਹਿੰਦਾ , " ਪਾਈਆ |"
ਕਹਿੰਦੀ ," ਪਾਈਆ ਕਰਦੋ " ‪#‎KamalDiKalam‬
ਦੁਕਾਨਦਾਰ ਪਾਈਆ ਤੋਲਣ ਲੱਗਾ ਤਾਂ ਕਹਿੰਦੀ , " ਇਹ ਤਾਂ ਘੱਟ ਰਹੇਗਾ , ਪਾਈਆ ਤੇ ਅੱਧਾ ਕਿੱਲੋ ਦੇ ਵਿੱਚ ਕਿੰਨਾ ਹੁੰਦਾ ਏ ?"
ਦੁਕਾਨਦਾਰ ਕਹਿੰਦਾ " ਡੇੜ ਪਾਈਆ |"
ਕਹਿੰਦੀ ," ਇਹ ਕਰ ਦਿਓ |"ਮੈਂ ਸਾਰਾ ਨਜ਼ਾਰਾ ਵੇਖ ਰਿਹਾ ਸਾਂ | ਮੈਂ ਪੁੱਛ ਲਿਆ "ਬੇਟਾ ਕਿਹੜੀ ਕਲਾਸ ਚ ਪੜ੍ਹਦੀ ਏਂ ?"
ਕਹਿੰਦੀ ," ਅੰਕਲ ਬੀ .ਕਾਮ ਕਰ ਰਹੀ ਹਾਂ |"

No comments:

Post a Comment