ਚੀਨ ਨੂੰ - Inderjeet Kamal

Latest

Wednesday, 22 July 2015

ਚੀਨ ਨੂੰ

ਕਈ ਦਹਾਕੇ ਪਹਿਲਾਂ ਜਦੋਂ ਚੀਨ ਨੇ ਲੱਦਾਖ ਉੱਪਰ ਆਪਣਾ ਹੱਕ ਜਮਾਉਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਪਿਤਾ
ਸ਼੍ਰੀ ਬਾਲ ਮੁਕੰਦ ਸ਼ਰਮਾ ਜੀ 
ਚੀਨੀਆਂ ਨੂੰ ਵੰਗਾਰਦੇ ਹੋਏ ਇੱਕ ਕਵਿਤਾ ਲਿਖੀ 
ਪੇਸ਼ ਹੈ 
*******************************************************************************
ਓਏ ਚੀਨਿਆਂ ਫੀਨਿਆ ਯਾਦ ਰੱਖੀਂ , ਕੁੱਟ ਕੁੱਟ ਕੇ ਬੰਬ ਬੁਲਾ ਦਿਆਂਗੇ
ਅੜੀ ਫੜੀ ਜੇ ਸਾਡੇ ਨਾਲ ਕੀਤੀ, ਮਾਰ ਮਾਰ ਕੇ ਤਬਕ ਉੜਾ ਦਿਆਂਗੇ 
ਮਾਰ ਮਾਰ ਠੁੱਡੇ ਆਉਣੇ ਪਾ ਦਿਆਂਗੇ,ਫੜ ਕੇ ਤੂਤੀਆਂ ਅਸੀਂ ਭੂਆ ਦਿਆਂਗੇ 
ਐਨੀ ਚੰਗੀ ਤਰ੍ਹਾਂ ਨਿਸ਼ਾ ਕਰ ਦਿਆਂਗੇ , ਤੈਨੂੰ ਮਾਂ ਦੇ ਮੰਮੇ ਪਾ ਦਿਆਂਗੇ

ਮਿੱਤਰ ਧ੍ਰੋਹ ਦਾ ਪਾਵਾਂਗੇ ਮੁੱਲ ਜਿਸ ਦਿਨ,ਧਾਹੀਂ ਮਾਰਕੇ ਚਿਣਨਾ ਰੋਣਗੀਆਂ
ਹੱਦਾਂ ਵਿੱਚ ਲੱਦਾਖ ਦੇ ਬਣਨੀਆਂ ਨਹੀਂ, ਹੱਦਾਂ ਪੀਕਨੋ ਵੀ ਪਰ੍ਹੇ ਹੋਣਗੀਆਂ

ਤੈਨੂੰ ਕੁੱਤਿਆ ਕੁੱਦਿਆ ਹਲਕ ਜਿਹੜਾ,ਇਹਦਾ ਕਰਾਂਗੇ ਟੂਣਾ ਜਰੂਰ ਬੱਚੂ 
ਨਾਲ ਗੁੱਦਿਆਂ ਦੇ ਗਿੱਦੜ ਕੁੱਟ ਕਰਕੇ,ਮਾਰ ਮਾਰ ਬਣਾਵਾਂਗੇ ਸੂਰ ਬੱਚੂ 
ਮਿੱਤਰ ਧ੍ਰੋਹ ਦੀ ਲਾਕੇ ਦਫ਼ਾ 34 , ਚੀਨੀ ਚੀਨੀ ਕਰਨਾ ਚੂਰ ਚੂਰ ਬੱਚੂ 
ਤੇਰੀ ਖੁਰਕ ਨਹੀਂ ਕਿਸੇ ਤੋਂ ਹੋਈ ਮੱਠੀ ,ਅਸੀਂ ਕਢਕੇ ਛਡਾਂਗੇ ਘੂਰ ਬੱਚੂ

ਲਾਹੂਲਥ ਪੰਜਾਬ ਦੇ ਸੂਰਮੇ ਹਾਂ , ਉੱਤੇ ਚੜ੍ਹ ਕੇ ਪਾੜਾਂਗੇ ਹਿੱਕ ਤੇਰੀ 
ਤੈਨੂੰ ਹੱਥ ਲੱਗੇ ਸਾਡੇ ਭੁੱਲਣੇ ਨਹੀਂ ,ਵੇਖੀਂ ਵਗਦੀ ਫਿਰੇਗੀ ਹਿੱਕ ਤੇਰੀ

ਸਾਡੇ ਦੇਸ਼ ਦੀ ਸਭਿਅਤਾ ਬੜੀ ਉੱਚੀ , ਨਾਲੇ ਉੱਚਾ ਤੇ ਸੁੱਚਾ ਇਖਲਾਕ ਸਾਡਾ
ਸਾਡੇ ਉੱਚੇ ਆਦਰਸ਼ ਤੇ ਫੁੱਲ ਚੜਦੇ, ਮੁੱਲ ਪਾਉਂਦੇ ਨੇ ਤਿੱਜੇ ਧਿਆਕ ਸਾਡਾ
ਚਾਊਂ ਮਾਊ ਵਰਗੀ ਅਕਲ ਰੱਖਦਾ ਏ ,ਜਿਹੜਾ ਨਿੱਕੇ ਤੋਂ ਨਿੱਕਾ ਜਵਾਕ ਸਾਡਾ
ਨਿਕਲ ਚੀਨੇ ਦੀ ਖਾਨਿਓਂ ਗਈ ਉਦੋਂ , ਜਦੋਂ ਛੂਕਦਾ ਡਿੱਠਾ ਥਪਾਕ ਸਾਡਾ

ਬੁਰੜ ਬੁਰੜ ਕਰਦਾ ਪਿਛਾਂਹ ਮੁੜ ਗਿਆ ਉਹ,ਮੂੰਹੋ ਕਈ ਕੁਝ ਆਖਦਾ ਲੱਗਦਾ ਏ 
ਮਾਰ ਮਾਰ ਪੌਲੇ ਗੰਜਾ ਕਰ ਦਿਆਂਗੇ , ਚੀਨੀ ਮਾਮਾ ਲੱਦਾਖ ਦਾ ਲੱਗਦਾ ਏ

No comments:

Post a Comment