ਖੁਸ਼ਕਾ \ ਇੰਦਰਜੀਤ ਕਮਲ - Inderjeet Kamal

Latest

Wednesday, 13 May 2015

ਖੁਸ਼ਕਾ \ ਇੰਦਰਜੀਤ ਕਮਲ

ਮੇਰੇ ਕਿਰਾਏਦਾਰ ਨਾਈ ਨੇ ਦੁਕਾਨ ਕਾਫੀ ਕੁਵੇਲੇ ਖੋਲ੍ਹੀ ਤਾਂ ਮੈ ਪੁਛ ਲਿਆ 
" ਮਾਸਟਰ ਜੀ, ਕੀ ਗੱਲ ਅੱਜ ਬੜੀ ਦੇਰ ਕਰਤੀ ? "
ਉਹਨੇ ਕਿਹਾ "ਕਿਸੇ ਦੇ ਘਰ ਖਾਣਾ ਸੀ ਉਥੇ ਛੋਲੇ ਤੇ ਖੁਸ਼ਕਾ ਬਣਾ ਕੇ ਆਇਆ ਹਾਂ 
ਅਗਰ ਖਾਣਾ ਚਾਹੋ ਤਾਂ ਲੈ ਕੇ ਵੀ ਆਇਆ ਹਾਂ "
ਮੈਂ ਥੋੜੀ ਦੇਰ ਪਹਿਲਾਂ ਹੀ ਰੋਟੀ ਖਾਧੀ ਸੀ, ਪਰ ਖ਼ੁਸ਼ਕਾ ਸੁਣ ਕੇ ਚਖਣ ਦੀ ਚਾਹਤ ਜਾਗ ਗਈ 
ਦਸੋ ਖ਼ੁਸ਼ਕਾ ਕੀ ਹੈ ?

H.s. Bainsਇੰਦਰਜੀਤ ਕਮਲ ਜੀ ....ਤੁਹਾਡੀ ਏਸ ਗੱਲ ਤੋਂ ਤਾਂ ਮੈਨੂੰ ਪਿੰਡਾਂ ਦੀ ਇੱਕ ਬਹੁਤ ਹੀ ਪ੍ਰਚਲਿਤ ਕਹਾਣੀ ਯਾਦ ਆ ਗਈ ......ਇਕ ਵਾਰੀ ਇੱਕ ਮਰਾਸੀ ਕਿਸੇ ਦੀ ਗਠ ਲੈ ਕੇ ਗਿਆ ਤਾਂ ਅੱਗੋਂ ਉਹਨਾ ਦੇ ਘਰ ਗੁਲਗਲੇ ਪੱਕਦੇ ਸੀ ....ਉਹਨਾ ਨੇ ਮਰਾਸੀ ਨੂੰ ਵੀ ਖਾਣ ਨੂੰ ਦੇ ਦਿੱਤੇ ,,,ਉਸਨੂੰ ਬੜੇ ਸਵਾਦ ਲੱਗੇ ,,,,,,ਮਰਾਸੀ ਨੇ ਕਿਤੇ ਪਹਿਲੀ ਵਾਰ ਖਾਧੇ ਸਨ ... ਉਸਨੇ ਪੁੱਛ ਲਿਆ ...ਜੀ ਇਹ ਕੀ ਚੀਜ ਹੈ ........ ਘਰ ਵਾਲੇ ਕਹਿੰਦੇ ..ਮਰਾਸੀਆ ਇਹਨਾ ਦਾ ਨਾ ਹੈ ਗੁਲਗਲੇ .......ਲਉ ਜੀ ਮਰਾਸੀ ਨੇ ਮਨ ਚ ਸੋਚਿਆ ਜਾ ਕੇ ਘਰ ਵਾਲੀ ਨੂੰ ਕਹਿਨੇ ਬਈ ਅੱਜ ਗੁਲਗਲੇ ਬਣਾ ਕੇ ਖਵਾ ........ਤੁਰ ਪਿਆ ਵਾਪਸ ਗੁਲਗਲੇ ਗੁਲਗਲੇ ਕਰਦਾ ..........ਰਸਤੇ ਵਿੱਚ ਇੱਕ ਵੱਡੀ ਪਾਣੀ ਦੀ ਖਾਲ੍ਹ ਆਈ ਤੇ ਟੱਪਣ ਲੱਗੇ ਦੇ ਮੂੰਹ ਵਿਚੋਂ ਨਿੱਕਲ ਗਿਆ ਹਾਉਪੜੇ ......ਫੇਰ ਕੀ ਗੁਲਗਲੇ ਭੁੱਲ ਗਿਆ ,,,ਲੱਗ ਪਿਆ ਹਾਉਪੜੇ ,ਹਾਉਪੜੇ ਕਰਨ ........ਘਰੇ ਆ ਕੇ ਘਰ ਵਾਲੀ ਨੂੰ ਕਹਿੰਦਾ ਭਾਗਵਾਨੇ ਏਦਾਂ ਕਰ ਛੇਤੀ ਦੇਣੇ ਬਣਾ ਕੇ ਖਵਾ .......ਘਰ ਵਾਲੀ ਹੈਰਾਨ ਪ੍ਰੇਸ਼ਾਨ ਬਈ ਇਹ ਕੀ ਬਲਾ ਹੋਈ ਤੇ ਕਿਵੇਂ ਬਣਦੀ ਹੋਊ ......ਕਹਿੰਦੀ ਵੇ ਮੈਨੂੰ ਨੀ ਬਣਾਉਣੇ ਆਉਂਦੇ ....ਸੁਣਦੇ ਸਾਰ ਹੀ ਮਰਾਸੀ ਨੂੰ ਚੜ ਗਿਆ ਗੁੱਸਾ ਤੇ ਉਹਨੇ ਘਰ ਵਾਲੀ ਚੰਗੀ ਤਾਉਣੀ ਲਾਹੀ .......ਗੱਲ ਕੀ ਕੁੱਟ ਕੁੱਟ ਕੇ ਸੁਜਾ ਤੀ.........ਚੀਕ ਚਿਹਾੜਾ ਸੁਣ ਆਂਢ - ਗਵਾਂਢ ਇਕੱਠਾ ਹੋ ਗਿਆ ......ਇੱਕ ਬੁੜੀ ਬੋਲੀ ਨੀ ਗੱਲ ਹੋ ਗਈ ਇਹ ਡੰਗਰਾਂ ਵਾਂਗ ਤੈਨੂੰ ਕੁੱਟੀ ਜਾਂਦਾ .......ਘਰ ਵਾਲੀ ਬੋਲੀ ਪਤਾ ਨੀ ਬੀਜੀ ਜਦੋਂ ਆਇਆ ਓਦੋਂ ਦਾ ਕਰੀ ਜਾਂਦਾ ਮੈਨੂੰ ਹਾਉਪੜੇ ਪਕਾ ਕੇ ਦੇ ..........ਤੇ ਬੇਬੇ ਬੋਲੀ ਵੇ ਮਰ ਜਾਣਿਆਂ ਤੂੰ ਇਹ ਬੇਚਾਰੀ ਕੁੱਟ ਕੁੱਟ ਕੇ ਗੁਲਗਲੇ ਵਰਗੀ ਕਰਤੀ ........

Inder Jeet Kamal H.s. Bains ਜੀ ਹੁਣ ਤੁਹਡਾ ਕੀ ਵਿਚਾਰ ਹੈ
ਮੈਨੂੰ ਖੁਸ਼ਕਾ ਬਣਾਉਣ ਦਾ ਤੇ ਨਹੀਂ ?

Inder Jeet Kamalਲਓ ਜੀ ਜਦੋਂ ਮੈਂ ਮਾਸਟਰ ਮਹਿਮੂਦ ਹਸਨ ਨੂੰ 
ਖ਼ੁਸ਼ਕਾ ਵਿਖਾਉਣ ਲਈ ਕਿਹਾ
ਤਾਂ ਉਹ ਇਕ ਕੌਲੀ ਵਿਚ ਛੋਲੇ ਤੇ ਦੂਜੀ ਕੌਲੀ ਵਿਚ 

ਖ਼ੁਸ਼ਕਾ ਲੈ ਕੇ ਆਗਿਆ 
ਮੈਂ ਕੌਲੀ ਵਿਚ ਵੇਖ ਕੇ ਕਿਹਾ
ਇਹ ਤਾਂ ਚੌਲ ਨੇ ਉਬਲੇ ਹੋਏ 
ਉਹ ਕਹਿੰਦਾ ਜੀ ਇਹੋ ਖ਼ੁਸ਼ਕਾ ਹੈ 
ਉਹਨੇ ਦੱਸਿਆ ਜਦੋਂ ਚੌਲ ਸਿਰਫ ਉਬਾਲ ਕੇ ਪਿਛ ਕਢ ਦਿਤੀ ਜਾਵੇ
ਤਾਂ ਉਹਨੂੰ ਖ਼ੁਸ਼ਕਾ ਕਹਿੰਦੇ ਨੇ 
ਅਗਰ ਚੌਲ ਗੰਢੇ ਆਦਿ ਦਾ ਤੜਕਾ ਲਗਾ ਕੇ ਬਨਾਏ ਜਾਨ 
ਤਾਂ ਉਹ ਪਲਾਓ ਹੁੰਦਾ ਹੈ 
ਅਗਰ ਚੌਲਾਂ ਚ ਸਬ੍ਜ਼ੀ ਦੇ ਛੋਟੇ ਛੋਟੇ ਟੁਕੜੇ ਕੱਟ ਕੇ ਪਾਏ ਜਾਨ
ਤਾਂ ਉਹ ਸ਼ਾਕਾਹਾਰੀ ਬਰਿਆਨੀ ਹੁੰਦੀ ਹੈ 
ਅਗਰ ਮਾਸ ਦੇ ਟੁਕੜੇ ਕੱਟ ਕੇ ਮਿਲਾਏ ਜਾਨ ਤਾਂ 
ਮਾਸਾਹਾਰੀ ਬਰਿਆਨੀ ਹੁੰਦੀ ਹੈ 
ਅਗਰ ਦਾਲ ਮਿਲਕੇ ਬਨਾਏ ਜਾਨ ਤਾਂ
ਉਹ ਖਿਚੜੀ ਹੁੰਦੀ ਹੈ 
ਅਗਰ ਖੰਡ ਤੇ ਰੰਗ ਪਾ ਕੇ ਬਣਾਓ ਤਾਂ ਜ਼ਰਦਾ ਹੁੰਦਾ ਹੈ 
ਅਗਰ ਖੰਡ ਤੇ ਦੁਧ ਪਾ ਕੇ ਰਿੰਨੋ ਤਾਂ ਖੀਰ ਹੁੰਦੀ ਹੈ 
ਅਗਰ ............
ਮੈਂ ਕਿਹਾ ਬੱਸ ਕਰ ਮੇਰਾ ਤਾਂ ਦਿਮਾਗ ਦਾ ਖ਼ੁਸ਼ਕਾ ਬਣ ਗਿਆ 

No comments:

Post a Comment