ਖੋਪਾ ਸਮਾਧੀ \ ਇੰਦਰਜੀਤ ਕਮਲ - Inderjeet Kamal

Latest

Monday, 2 February 2015

ਖੋਪਾ ਸਮਾਧੀ \ ਇੰਦਰਜੀਤ ਕਮਲ

                                                                     ਤਰਕਸ਼ੀਲ ਸੋਸਾਇਟੀ ਹਰਿਆਣਾ ( ਰਜਿ.) ਦੇ ਸਾਬਕਾ ਪ੍ਰਧਾਨ ਮਾਸਟਰ ਬਲਵੰਤ ਸਿੰਘ ਨਾਲ ਕਾਫੀ ਦੇਰ ਤੋਂ ਕੋਈ ਮੁਲਾਕਾਤ ਜਾਂ ਗੱਲਬਾਤ ਨਹੀਂ ਹੋਈ | ਅੱਜ ਫੇਸਬੁੱਕ ਨੇ ਦੱਸਿਆ ਕਿ ਮਾਸਟਰ ਜੀ ਦਾ ਜਨਮਦਿਨ ਹੈ ਤਾਂ ਮੈ ਸੋਚਿਆ , ਚੱਲੋ ਇਸੇ ਬਹਾਨੇ ਹਾਲਚਾਲ ਪੁੱਛ ਲੈਂਦੇ ਹਾਂ ਤੇ ਗੱਲਬਾਤ ਵੀ ਹੋ ਜਾਊ | ਜਨਮਦਿਨ ਮੁਬਾਰਕ ਕਹਿਣ ਤੋਂ ਬਾਦ ਸਰਸਰੀ ਗੱਲਬਾਤ ਦੌਰਾਨ ਮੈਂ ਪੁੱਛ ਹੀ ਲਿਆ ," ਕੀ  ਗੱਲ ਨਾ ਤੁਹਾਡਾ ਕੋਈ ਇਧਰ ਚੱਕਰ ਲੱਗਾ ਤੇ ਨਾ ਹੀ ਫੋਨ ਤੇ ਗੱਲਬਾਤ ਹੋਈ  ! "
                                                             ਅੱਗੋਂ ਮਾਸਟਰ ਜੀ ਨੇ ਹੱਸਦੇ ਹੋਏ ਕਿਹਾ ," ਮੈਂ ਤਾਂ ਡੇਢ ਕੁ ਮਹੀਨਾ ਖੋਪਾ ਸਮਾਧੀ ਚ ਰਿਹਾ ਹਾਂ |"
                                                                    ਇੰਨੀ ਗੱਲ ਸੁਣਦਿਆਂ ਹੀ ਮੈਂ ਹੈਰਾਨ ਜਿਹਾ ਹੋਕੇ ਪੁੱਛ ਹੀ ਲਿਆ ," ਖੋਪਾ ਸਮਾਧੀ !"
                                                             ਕਹਿੰਦੇ ," ਹਾਂ , ਅੱਖ ਦਾ ਅਪ੍ਰੇਸ਼ਨ ਕਰਵਾਇਆ ਸੀ | ਡਾਕਟਰ ਨੇ ਮੋਟੇ ਮੋਟੇ ਖੋਪੇ ਲਾ  ਦਿਤੇ , ਨਾ ਕਿਤੇ ਜਾਣ- ਆਉਣ ਜੋਗੇ ਤੇ ਨਾ ਕੁਝ ਪੜ੍ਹਣ ਜੋਗੇ | ਸਾਰਾ ਦਿਨ ਰਜਾਈ ਦੀ ਬੁੱਕਲ ਮਾਰਕੇ ਬੈਠਾ ਰਹਿੰਦਾ ਸਾਂ, ਹੋ ਗੀ ਨਾ ਫਿਰ ਖੋਪਾ ਸਮਾਧੀ !!"

No comments:

Post a Comment