ਥੋੜੇ ਦਿਨ ਪਹਿਲਾਂ ਅਸੀਂ ਇੱਕ ਵਿਆਹ ਤੇ ਗਏ | ਦੋਵੇਂ ਧਿਰਾਂ ਹੀ ਪੇਂਡੂ ਪਿਛੋਕੜ ਵਾਲੀਆਂ ਸਨ , ਪਰ ਉਹਨਾਂ ਦੇ ਕਈ ਜੀਅ ਵਿਦੇਸ਼ਾਂ ਵਿੱਚ ਰਹਿੰਦੇ ਹਨ | ਵਿਆਹ ਪੂਰੀ ਸ਼ਾਨ-ਓ-ਸ਼ੌਕ ਨਾਲ ਕੀਤਾ ਸੀ | ਖਾਣ  ਪੀਣ ਦਾ ਇੰਤਜ਼ਾਮ ਖੁੱਲ੍ਹਾ ਸੀ | ਮੁਰਗਾ , ਮਾਸ ਤੇ ਮੱਛੀ ਦੇ ਵੱਖ ਵੱਖ ਤਰ੍ਹਾਂ ਦੇ ਪਕਵਾਨ ਬਣੇ ਸਨ | ਸ਼ਰਾਬ ਵੀ ਬਹੁਤ ਉੱਚੇ ਪਧਰ ਦੀ ਤੇ ਮਹਿੰਗੀ ਸੀ | ਚਾਰੇ ਪਾਸੇ ਰੌਣਕਾਂ ਲੱਗੀਆਂ ਸਨ | ਜਿਹੜਾਮਰਜ਼ੀ ਇਸ਼ਾਰਾ ਕਰਕੇ ਆਪਣੇ ਮੇਜ਼ ਤੇ ਬੋਤਲ ਮੰਗਵਾ ਲੈਂਦਾ ਸੀ | ਇੱਕ ਮੇਜ਼ ਤੇ ਦੋ ਬਿਲਕੁਲ ਦੇਸੀ ਤੇ ਪੇਂਡੂ ਬੰਦੇ ਬੈਠੇ ਸਨ | ਉਹਨਾਂ ਦੋਹਾਂ ਨੇ ਵੱਖ ਵੱਖ ਤਰ੍ਹਾਂ ਦੇ ਪਕਵਾਨ ਖਾਂਦੇ ਹੋਏ ਪੂਰੀ ਬੋਤਲ ਖਤਮ ਕਰ ਦਿਤੀ | ਇੱਕ ਕਹਿੰਦਾ , ਇੱਕ  ਬੋਤਲ ਹੋਰ ਮੰਗਾਈਏ ?"                          
ਦੂਜਾ ਕਹਿੰਦਾ ," ਨਹੀਂ ਯਾਰ , ਇਹ ਤਾਂ ਐਂਵੇਂ ਜਿਹੀ ਆ | ਸਾਲੀ ਨੇ ਠੋਕਰ ਨਹੀਂ ਮਾਰੀ , ਬਾਹਰ ਸਾਹਮਣੇ ਹੀ ਠੇਕਾ ਏ , ਉੱਥੋਂ ਪਊਆ ਪਊਆ ਦੇਸੀ ਦਾ ਮਾਰ ਕੇ ਆਉਣੇ ਆਂ ਫਿਰ ਮਜ਼ਾ ਆਊ |" ਤੇ ਉਹ ਉਠ ਕੇ ਬਾਹਰ ਚਲੇ ਗਏ |
ਦੂਜਾ ਕਹਿੰਦਾ ," ਨਹੀਂ ਯਾਰ , ਇਹ ਤਾਂ ਐਂਵੇਂ ਜਿਹੀ ਆ | ਸਾਲੀ ਨੇ ਠੋਕਰ ਨਹੀਂ ਮਾਰੀ , ਬਾਹਰ ਸਾਹਮਣੇ ਹੀ ਠੇਕਾ ਏ , ਉੱਥੋਂ ਪਊਆ ਪਊਆ ਦੇਸੀ ਦਾ ਮਾਰ ਕੇ ਆਉਣੇ ਆਂ ਫਿਰ ਮਜ਼ਾ ਆਊ |" ਤੇ ਉਹ ਉਠ ਕੇ ਬਾਹਰ ਚਲੇ ਗਏ |
 
No comments:
Post a Comment